14 ਮਾਰਚ (ਗਗਨਦੀਪ ਸਿੰਘ) ਤਲਵੰਡੀ ਸਾਬੋ: ਆਲ ਇੰਡੀਆ ਇੰਟਰਵਰਸਿਟੀ ਗੱਤਕਾ ਚੈਂਪੀਅਨਸ਼ਿਪ ਭੋਪਾਲ ਚ 8-3-2024 ਤੋ 11-3-2024 ਨੂੰ ਸ਼ੁਰੂ ਹੋਈ ਜਿਸ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਪੜ ਰਹੇ ਬਾਬਾ ਫਤਿਹ ਸਿੰਘ ਜੀ ਗੱਤਕਾ ਅਖਾੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਖਿਡਾਰੀ ਪਵਨਪ੍ਰੀਤ ਸਿੰਘ ਗੁਰਜੀਤ ਸਿੰਘ ਨੇ ਫਰੀ ਸੋਟੀ ਟੀਮ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਅਤੇ ਜਸਪ੍ਰੀਤ ਸਿੰਘ ਸੰਗਰੀਆ ਨੇ ਸਿੰਗਲ ਸੋਟੀ ਫੁੱਲ ਸਟ ਰਾਇਕ ਇੰਢਬੀਯੂਅਲ ਵਿੱਚ ਦੂਜਾ ਸਥਾਨ ਹਾਸਿਲ ਕੀਤਾ । ਜਿੱਤ ਕੇ ਆਏ ਬੱਚਿਆਂ ਦਾ ਕੋਚ ਭਾਈ ਸਿਕੰਦਰ ਸਿੰਘ ਬਾਬਾ ਧਰਮ ਸਿੰਘ ਜੀ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸਰੋਪੇ ਅਤੇ ਹਾਰ ਪਾ ਕੇ ਹੌਸਲਾ ਅਫਜਾਈ ਕੀਤੀ ਗਈ। ਕੋਚ ਭਾਈ ਸਿਕੰਦਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਬੱਚਿਆਂ ਨੂੰ ਫਰੀ ਗੱਤਕਾ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਬਾਬਾ ਫਤਿਹ ਸਿੰਘ ਗਤਕਾ ਅਖਾੜਾ ਤਲਵੰਡੀ ਸਾਬੋ ਦੇ ਪਹਿਲਾਂ ਵੀ ਕਾਫ਼ੀ ਬੱਚੇ ਬਹੁਤ ਵਧੀਆ ਖੇਡਕੇ ਮੈਡਲ ਲਿਆ ਚੁੱਕੇ ਹਨ ।ਕੋਚ ਭਾਈ ਸਿਕੰਦਰ ਸਿੰਘ ਪਥਰਲਾ ਵੱਲੋ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿਤੀਆਂ ਗਈਆਂ ਮੋਕੇ ਤੇ ਹਾਜਿਰ ਬਾਬਾ ਧਰਮ ਸਿੰਘ ਜੀ ,ਕਰਮ ਸਿੰਘ ਮਹਿਮੀ, ਕੁਲਵਿੰਦਰ ਸਿੰਘ, ਨਾਇਬ ਸਿੰਘ ,ਸੁਖਮਨ ਸਿੰਘ, ਅਮ੍ਰਿਤਪਾਲ ਸਿੰਘ ,ਭੋਲਾ ਸਿੰਘ ਆਦਿ ਸ਼ੰਗਤਾ ਹਾਜਿਰ ਹੋਈਆ