14 ਅਗਸਤ (ਨਾਨਕ ਸਿੰਘ ਖੁਰਮੀ) ਬਿਊਰੋ: ਪੰਜਾਬ ਕਿਸਾਨ ਯੂਨੀਅਨ. ਅੱਜ ਬੂਝਾ ਸਿੰਘ ਭਵਨ ਵਿਖੇ “ਕਰਜਾ ਮੁਕਤੀ ਅੰਦੋਲਨ ” ਦੇ ਸਹੀਦ ਭੂਰਾ ਸਿੰਘ ਮਾਨ ਦੇ 8ਵੇਂ ਸਰਧਾਂਜਲੀ ਸਮਾਗਮ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ,ਸੀਨੀਅਨ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਸੂਬਾ ਆਗੂ ਜੱਗਾ ਸਿੰਘ ਬਦਰਾ,ਰਾਮਫਲ ਚੱਕ ਅਲੀਸੇਰ,ਗੁਰਜੀਤ ਸਿੰਘ ਫਰੀਦਕੋਟ,ਭੋਲਾ ਸਿੰਘ ਸਮਾਓ,ਜਰਨੈਲ ਸਿੰਘ ਰੋੜਾਂਵਾਲੀ,ਕਰਨੈਲ ਸਿੰਘ ਮਾਨਸਾ,ਭੂਰਾ ਸਿੰਘ ਮਾਨ ਦੇ ਬੇਟੇ ਮੱਖਣ ਮਾਨ ਦੀ ਪਰਧਾਨਗੀ ਹੇਠ ਹੋਇਆ I ਸਰਧਾਂਜਲੀ ਅਰਪਿਤ ਕਰਦਿਆਂ ਆਗੂਆਂ ਕਿਹਾ ਕਿ ਭੂਰਾ ਸਿੰਘ ਮਾਨ ਕਿਸਾਨੀ ਸੰਘਰਸਾਂ ਨੂੰ ਪਰਿਵਾਰ ਸਮੇਤ ਸਮਰਪਤ ਸਨ,ਉਹਨਾਂ ਤੋਂ ਸੇਧ ਲੈਂਦਿਆ ਸਾਨੂੰ ਜੱਥੇਬੰਦੀ ਦਾ ਘੇਰਾ ਵਿਸਾਲ ਕਰਨ ਲਈ ਕੁਲਵਕਤੀ ਕਾਰਜ ਕਰਨ ਲਈ ਤਿਆਰ ਰਹਿਣਾ ਚਾਹੀਦਾ ਇਹੀ ਮਾਨ ਨੂੰ ਸੱਚੀ ਸਰਧਾਂਜਲੀ ਹੋਵੇਗੀ I ਇਸ ਸਮੇਂ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਪਹੁੰਚੇ ਆਗੂ ਤੇ ਵਰਕਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 17 ਅਗਸਤ ਨੂੰ ਕਿਸਾਨੀ ਮੰਗਾਂ ਪਾਣੀ ਤੇ ਵਾਤਾਵਰਣ ਸੰਕਟ ਨੂੰ ਵਿਚਾਰਦਿਆਂ ਦਰਿਆਈ ਪਾਣੀਆਂ ਦੀ ਵੰਡ,ਪੀਣ ਵਾਲੇ ਪਾਣੀ ਦੀ ਸਾਂਭ ਸੰਭਾਲ, ਦਿੱਲੀ ਅੰਦੋਲਨ ਦੌਰਾਨ ਸਹੀਦ ਹੋਏ ਸਹੀਦਾਂ ਦੀ ਯਾਦਗਾਰ ਬਣਾਉਣ,ਅੰਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਾਉਣ,ਆਬਾਦਕਾਰਾ ਨੂੰ ਮਾਲਕੀ ਹੱਕ ਦੇਣ ,ਸਰਕਾਰੀ ਫਸਲ ਬੀਮਾ ਯੋਜਨਾ ਦਾ ਮੰਗ ਪੱਤਰ ਵੱਖ ਵੱਖ ਜਿਲਿਆਂ ਦੇ ਸੰਬੰਧਿਤ ਵਿਧਾਇਕਾਂ ਨੂੰ ਦੇਣ ਦੀਆਂ ਡਿਊਟੀਆਂ ਸੰਭਾਲੀਆਂ ਤੇ ਮਾਨਸਾ ਜਿਲੇ ਦੀ ਟੀਮ ਨੇ 17 ਅਗਸਤ ਨੂੰ ਕਿਸਾਨੀ ਮੰਗਾਂ ਦਾ ਮੰਗ ਪੱਤਰ ਸੰਗਰੂਰ ਵਿਖੇ ਵਿਧਾਇਕ “ਅਮਨ ਅਰੋੜਾ” ਦੇ ਸੁਨਾਮ ਵਿਖੇ ਘਰ ਪਹੁੰਚ ਕੇ ਦੇਣ ਦਾ ਐਲਾਨ ਕੀਤਾ I ਇਸ ਸਮੇਂ ਸੂਬਾ ਆਗੂ ਨਰਿੰਦਰ ਕੌਰ ਬੁਰਜ ਹਮੀਰਾ,ਸਹਿਰੀ ਪਰਧਾਨ ਤੇ ਪਰੋਗਰਾਮ ਦੇ ਪਰਬੰਧਕ ਸੁਖਚਰਨ ਦਾਨੇਵਾਲੀਆਂ, ਸਹਿਰੀ ਆਗੂ ਅਮਰੀਕ ਸਿੰਘ ਮਾਨਸਾ ਨੇ ਜੱਥੇਬੰਦਕ ਹਿਸਾਬ ਕਿਤਾਬ ਲਿਖਤ ਕੀਤੀ ਤੇ ਸਟੇਜ ਤੇ ਹਿਸਾਬ ਪੇਸ ਕੀਤਾI ਇਸ ਸਮੇਂ ਵੱਖ ਵੱਖ ਰਾਜਾਂ ਵਿੱਚ ਹੋ ਰਹੇ ਕਿਸਾਨੀ ਸੰਘਰਸਾਂ ਦੀ ਰਿਪੋਰਟ ਪੇਸ ਕਰਦਾ “ਕੁਲ ਹਿੰਦ ਕਿਸਾਨ ਮਹਾਂ ਸਭਾ ” ਦਾ ਮੈਗਜੀਨ “ਵਿਕਲਪੀ ਕਿਸਾਨ ਸੰਦੇਸ “ਵੰਡ ਕੀਤਾ I