ਧਰਮਵੀਰ ਸ਼ਰਮਾ
ਭੀਖੀ 29 ਨਵੰਬਰ -ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਕਹਾਣੀਕਾਰ ਭੁਪਿੰਦਰ ਫ਼ੌਜੀ ਦਾ ਤੀਜਾ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਨਾਵਲਕਾਰ ਪਰਗਟ ਸਿੰਘ ਸਤੌਜ ਨੇ ਕਿਹਾ ਭੁਪਿੰਦਰ ਫ਼ੌਜੀ ਯਥਾਰਥ ‘ਤੇ ਕਹਾਣੀਆਂ ਲਿਖਦਾ ਹੈ ਉਸ ਦੀਆਂ ਕਹਾਣੀਆਂ ਵਿੱਚ ਕਲਪਨਾ ਬਹੁਤ ਘੱਟ ਹੁੰਦੀ ਹੈ।ਪਾਠਕ ਉਸ ਦੀਆਂ ਕਹਾਣੀਆਂ ਨਾਲ਼ ਸਕਰੀਨ ‘ਤੇ ਚਲ ਰਹੀ ਫਿਲਮ ਵਾਂਗ ਜੁੜਿਆ ਰਹਿੰਦਾ ਹੈ।
ਨਿਰੰਜਣ ਬੋਹਾ ਨੇ ਕਿਹਾ ਭੁਪਿੰਦਰ ਨੂੰ ਕਹਾਣੀ ਲਿਖਣ ਦੀ ਬਹੁਤ ਸਮਝ ਹੈ।ਉਹ ਜਿਆਦਾਤਰ ਫ਼ੌਜੀ ਜੀਵਨ ‘ਤੇ ਕਹਾਣੀਆਂ ਲਿਖੀਆਂ ਹਨ, ਜੋ ਕਾਫੀ ਮਕਬੂਲ ਹੋਈਆਂ ਹਨ।ਉਸਨੇ ਫ਼ੌਜ ਅੰਦਰ ਹੋ ਰਹੇ ਜਵਾਨਾਂ ਨਾਲ਼ ਸ਼ੋਸ਼ਣ ਨੂੰ ਸਾਹਮਣੇ ਬਾਹਰ ਲਿਆਂਦਾ ਹੈ।ਇਸ ਕਹਾਣੀ ਸੰਗ੍ਰਹਿ ਵਿੱਚ ਉਸ ਨੇ ਸਮਾਜ ਦੇ ਉਹ ਮਸਲੇ ਉਭਾਰੇ ਹਨ ਜੋ ਹਕੀਕੀ ਰੂਪ ਵਿੱਚ ਹਨ।ਇਹ ਕਹਾਣੀ ਸੰਗ੍ਰਹਿ ਵੀ ਬਹੁਤ ਮਕਬੂਲ ਹੋਣ ਵਾਲਾ ਹੈ।ਇਹ ਕਹਾਣੀ ਸੰਗ੍ਰਹਿ ਸਾਹਿਬਦੀਪ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਸ਼ਾਇਰ ਗੁਰਪ੍ਰੀਤ,ਐੱਸਡੀਓ ਰਾਜਿੰਦਰ ਰੋਹੀ,ਇਜ.ਲੱਖਾ ਸਿੰਘ,ਪ੍ਰਿਤਪਾਲ ਸ਼ਰਮਾ, ਜਗਦੀਸ਼ ਰਾਏ ਕੁਲਰੀਆਂ, ਐੱਸ.ਅਮਰੀਕ ਭੀਖੀ, ਵਿਨੋਦ ਕੁਮਾਰ ਸਿੰਗਲਾ, ਰਾਜਿੰਦਰ ਜਾਫਰੀ, ਕੁਲਦੀਪ ਚੌਹਾਨ, ਕਹਾਣੀਕਾਰ ਅਮਨ ਮਾਨਸਾ, ਕਾ.ਗੁਰਨਾਮ ਭੀਖੀ, ਮਾ.ਬੂਟਾ ਸਿੰਘ, ਅਵਤਾਰ ਸਿੰਘ, ਕਾ.ਧਰਮਪਾਲ ਨੀਟਾ,ਕਾ.ਬਲਦੇਵ ਭੀਖੀ, ਡਾ.ਭਰਭੂਰ ਮੰਨਣ, ਕਪੂਰ ਚੰਦ, ਗੁਰਪ੍ਰੀਤ ਸਿੰਘ ਘੁੱਦਾ, ਹਰਵਿੰਦਰ ਭੀਖੀ, ਕ੍ਰਿਸ਼ਨ ਮਾਨ ਬੀਬੜੀਆਂ, ਜਸਪਾਲ ਅਤਲਾ, ਬਲਕਾਰ ਅਤਲਾ,ਵੈਦ ਕੁਲਦੀਪ ਸਿੰਘ,ਨਵਜੋਤ ਰੋਹੀ, ਸ਼ਾਇਰ ਸਤ-ਔਜ,ਬਲਵਿੰਦਰ ਸਿੰਘ ਡੀਪੀਅਈ,ਸੰਦੀਪ ਮਹਿਤਾ,ਪ੍ਰਿੰਸ ਜਿੰਦਲ,ਐਡਵੋਕੇਟ ਮਹਿਬੂਬ ਅਲੀ ਚੌਹਾਨ ਆਦਿ ਹਾਜ਼ਰ ਸਨ।
ਫ਼ੋਟੋ ਕੈਪਸ਼ਨ: ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ। ਫ਼ੋਟੋ ਕਰਨ ਭੀਖੀ