25 ਫਰਵਰੀ (ਕਰਨ ਭੀਖੀ) ਭੀਖੀ: ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਭਗਤ ਜੀ ਦਾ ਪ੍ਰਕਾਸ਼ ਪੁਰਬ ਭੀਖੀ ਦੇ ਵਾਰਡ ਨੰਬਰ 7 ਅਤੇ 8 ਦੀ ਸੰਗਤ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਅਖੰਡਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ।ਕਮੇਟੀ ਦੇ ਸਰਪ੍ਰਸਤ ਲਾਭ ਸਿੰਘ ਕਲੇਰ,ਪ੍ਰਧਾਨ ਸ਼ਿੰਦਾ ਸਿੰਘ ਤੇ ਖਜਾਨਚੀ ਹਰਬੰਤ ਸਿੰਘ ਨੇ ਦੱਸਿਆ ਕਿ ਸਾਨੂੰ ਆਪਣੇ ਮਹਾਂਪੁਰਸ਼ਾਂ ਦੇ ਪ੍ਰਕਾਸ਼ ਪੁਰਬ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਕਾਂਗਰਸੀ ਆਗੂ ਮਾਈਕਲ ਗਾਗੋਵਾਲ,ਸਹਾਇਕ ਥਾਣੇਦਾਰ ਬਲਵੰਤ ਸਿੰਘ,ਨਰੇਸ਼ ਕੁਮਾਰ ਚਪਟਾ,ਸਹਾਇਕ ਥਾਣੇਦਾਰ ਮੱਖਣ ਸਿੰਘ,ਬਾਬਰ ਸਿੰਘ ਕਲੇਰ,ਜਨਕ ਸਿੰਘ,ਹੌਲਦਾਰ ਸ਼ੀਸ਼ਪਾਲ ਸਿੰਘ,ਮਾਸਟਰ ਗੁਰਜੰਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।ਇਸ ਮੌਕੇ ਹਰਜਿੰਦਰ ਮਿੰਨੀ,ਹਰਕੇਸ਼ ਤੇ ਪ੍ਰਿੰਸ ਨੇ ਪਾਣੀ ਅਤੇ ਕੇਲਿਆਂ ਦਾ ਲੰਗਰ ਵੀ ਲਾਇਆ।