ਪੱਤਰ ਪ੍ਰੇਰਕ
ਭੀਖੀ, 21 ਅਗਸਤ
ਦਲਿਤ ਸਮਾਜ ਜਥੇਬੰਦੀਆਂ ਵੱਲੋਂ ਐਸਸੀ/ਐਸਟੀ ਰਾਖਵਾਂਕਰਨ ਸਬੰਧੀ ਭਾਰਤ ਬੰਦ ਦੇ ਦਿੱਤੇ ਸੱਦੇ ਅਨੁਸਾਰ ਕਸਬਾ ਭੀਖੀ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਅਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਧਲੇਵਾਂ ਰੋਡ ਤੋਂ ਲੈ ਕੇ ਬਰਨਾਲਾ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ।
ਬੱਸ ਅੱਡਾ ਚੌਂਕ ਵਿੱਚ ਧਰਨੇ ਦੌਰਾਨ ਸੰਬੋਧਨ ਕਰਦਿਆਂ ਬਸਪਾ ਆਗੂ ਰਜਿੰਦਰ ਭੀਖੀ ਨੇ ਕਿਹਾ ਕਿ ਦੇਸ਼ ਅੰਦਰ ਧੀਆਂ ਦੀ ਰਾਖੀ ਲਈ ਵੱਡੇ-ਵੱਡੇ ਕਾਨੂੰਨ ਬਣ ਚੁੱਕੇ ਹਨ ਪਰ ਧੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਲਖਨਊ ਵਿਖੇ ਡਾਕਟਰੀ ਦਾ ਕੋਰਸ ਕਰ ਰਹੀ ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਲਿਤਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਐਸਸੀ/ਐਸਟੀ ਰਾਖਵਾਂਕਰਨ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ, ਜੋ ਕਿ ਅਸੀਂ ਕਦੇ ਵੀ ਪ੍ਰਦਾਸ਼ਤ ਨਹੀਂ ਕਰਾਂਗੇ।
ਧਰਨੇ ਦੌਰਾਨ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਨੂੰ ਧਰਨਾਕਾਰੀਆਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਭਗਵਾਨ ਸਿੰਘ ਹੋਡਲਾ, ਸਿਊਨਾ ਸਿੰਘ, ਸੁਖਚੈਨ ਸਿੰਘ ਮੱਤੀ, ਮੱਖਣ ਲਾਲ, ਕਸ਼ਮੀਰ ਸਿੰਘ, ਬਿੱਟੂ ਭੀਖੀ, ਸੁਖਜਿੰਦਰ ਮੱਤੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਨਾਇਬ ਤਹਿਸੀਲਦਾਰ ਵਿਪਨ ਕੁਮਾਰ ਤੇ ਥਾਣਾ ਮੁਖੀ ਭੀਖੀ ਬੇਅੰਤ ਕੌਰ ਨੂੰ ਮੰਗ ਪੱਤਰ ਸੌਂਪਦੇ ਹੋਏ। ਫੋਟੋ ਕਰਨ ਭੀਖੀ
ਭਾਰਤ ਬੰਦੇ ਦੇ ਸੱਦੇ ’ਤੇ ਭੀਖੀ ਵਿੱਚ ਰੋਸ ਮਾਰਚ ਕੱਢਿਆ
Leave a comment