28 ਮਈ (ਕਰਨ ਭੀਖੀ) ਮਾਨਸਾ: ਭਾਰਤੀ ਵਾਯੂ ਸੈਨਾ ਵਿੱਚ ਏਅਰਮੈਨ ਦੀ ਭਰਤੀ ਲਈ (ਅਣਵਿਆਹੇ ਮਰਦ) ਜਿੰਨ੍ਹਾਂ ਦਾ ਜਨਮ 02 ਜਨਵਰੀ 2001 ਤੋ 02 ਜਨਵਰੀ 2006 ਦੇ ਵਿਚਕਾਰ ਹੋਇਆ ਹੋਵੇ, ਉਹ 05 ਜੂਨ 2024 ਤੱਕ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਕੇ 03 ਜੁਲਾਈ 2024 ਤੋ 12 ਜੁਲਾਈ 2024 ਤੱਕ ਬੇਸ ਰਿਪੇਅਰ ਡਿਪੂ ਏਅਰ ਫੋਰਸ, ਚੰਡੀਗੜ੍ਹ ਵਿਖੇ ਰੈਲੀ ਵਿੱਚ ਭਾਗ ਲੈ ਸਕਦੇ ਹਨ। ਇਹ ਜਾਣਕਾਰੀ ਜ਼ਿਲ੍ਹਾ ਰੱਖਿਆ ਸੇਵਾਵਾਂ, ਭਲਾਈ ਅਫ਼ਸਰ ਕਮਾਂਡਰ ਰਿਟਾ. ਬਲਜਿੰਦਰ ਵਿਰਕ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਭਾਰਤੀ ਵਾਯੂ ਸੈੇਨਾ ਵਿੱਚ ਏਅਰਮੈਨ ਦੀ ਭਰਤੀ (ਅਣਵਿਆਹੇ ਮਰਦ) ਲਈ 05 ਜੂਨ 2024 ਤੱਕ ਆਨ ਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਵੈਬ ਪੋਰਟਲ http://airmenselection.cdac.in ’ਤੇ ਸ਼ੁਰੂ ਹੋਣ ਜਾ ਰਹੀ ਹੈ। ਆਨਲਾਈਨ ਪ੍ਰੀਖਿਆ 22 ਮਈ 2024 ਤੋ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ ਕਿ 05 ਜੂਨ, 2024 ਤੱਕ ਲਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਏਅਰਮੈਨ ਦੀ ਭਰਤੀ ਲਈ ਵਿੱਦਿਅਕ ਯੋਗਤਾ ਸਿੱਖਿਆ ਬੋਰਡ ਤੋਂ ਭੌਤਿਕ ਵਿਗਿਆਨ, ਕਮਿਸਟਰੀ, ਬਾਈਲੋਜੀ ਅਤੇ ਅੰਗਰੇਜ਼ੀ ਵਿਸ਼ੇ ਦੇ ਨਾਲ ਬਾਰ੍ਹਵੀਂ/ਇੰਟਰਮੀਡੀਏਟ ਦੇ ਬਰਾਬਰ ਦੀ ਪ੍ਰੀਖਿਆ ਘੱਟੋ—ਘੱਟ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਨਾਲ ਪਾਸ ਕੀਤੀ ਹੋਵੇ (ਜਾਂ) ਰਾਜ ਸਿੱਖਿਆ ਬੋਰਡ/ਕੌਂਸਲਾਂ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਗੈਰ—ਵੋਕੇਸ਼ਨਲ ਵਿਸ਼ੇ ਜਿਵੇਂ ਕਿ ਭੌਤਿਕ ਵਿਗਿਆਨ, ਕਮਿਸਟਰੀ, ਬਾਈਲੋਜੀ ਅਤੇ ਗਣਿਤ ਵਿਸ਼ੇ ਨਾਲ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਨਾਲ ਕੋਰਸ ਪਾਸ ਕੀਤਾ ਹੋਵੇ ਜਾਂ (ਇੰਟਰਮੀਡੀਏਟ/ਬਾਰ੍ਹਵੀਂ ਨਾਲ) ਜਿੱਥੇ ਅੰਗਰੇਜੀ ਵਿਸ਼ਾ ਨਾ ਹੋਵੇ ਨਾਲ ਪਾਸ ਕੀਤਾ ਹੋਵੇ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਨੇ ਇੰਟਰਮੀਡੀਏਟ/ਬਾਰ੍ਹਵੀਂ ਦੇ ਬਰਾਬਰ ਪ੍ਰੀਖਿਆ ਵਿੱਚ ਫਿਜ਼ੀਕਸ, ਕੈਮੀਸਟਰੀ, ਬਾਈਲੋਜੀ ਅਤੇ ਅੰਗਰੇਜੀ ਵਿਸ਼ੇ ਵਿੱਚ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਨਾਲ ਪਾਸ ਕੀਤਾ ਹੋਵੇ (ਜਾਂ) ਇਸ ਤੋ ਇਲਾਵਾ ਡਿਪਲੋਮਾ/ਬੀ.ਐਸ.ਸੀ. ਫਾਰਮਸੀ ਵਿੱਚ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਮਾਨਤਾ ਪ੍ਰਾਪਤ ਸਟੇਟ ਫਾਰਮੈਸੀ ਕੋਂਸਲ ਜਾਂ ਭਾਰਤ ਦੇ ਫਾਰਮੈਸੀ ਕੌਂਸਲ ਤੋਂ ਪਾਸ ਕੀਤਾ ਹੋਵੇ। ਵਧੇਰੇ ਜਾਣਕਾਰੀ http://airmenselection.cdac.in ਵੈਬ ਸਾਈਟ ਤੋ ਪ੍ਰਾਪਤ ਕੀਤੀ ਜਾ ਸਕਦੀ ਹੈ।