ਚੰਡੀਗੜ੍ਹ, 27 ਦਸੰਬਰ: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਲਈ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਭਾਵ 01.01.2024 ਲਈ ਪੰਜਾਬ ਵਿੱਚ ਯੋਗਤਾ ਮਿਤੀ ਹੁਣ ਹੇਠਾਂ ਦਿੱਤੇ ਸ਼ਡਿਊਲ ਅਨੁਸਾਰ ਹੋਵੇਗੀ:
1. ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ
ਮੌਜੂਦਾ ਸ਼ਡਿਊਲ 26.12.2023 (ਮੰਗਲਵਾਰ) ਤੱਕ,
ਸੋਧਿਆ ਸ਼ਡਿਊਲ 12.01.2024 (ਸ਼ੁੱਕਰਵਾਰ) ਤੱਕ
2. ਸਿਹਤ ਮਾਪਦੰਡਾਂ ਦੀ ਜਾਂਚ ਅਤੇ ਅੰਤਮ ਪ੍ਰਕਾਸ਼ਨਾ (ii) ਡੇਟਾਬੇਸ ਅੱਪਡੇਟ ਕਰਨ ਅਤੇ ਸਪਲੀਮੈਂਟਾਂ ਦੀ ਛਪਾਈ ਲਈ ਕਮਿਸ਼ਨ ਦੀ ਮਨਜ਼ੂਰੀ ਪ੍ਰਾਪਤ ਕਰਨਾ
ਮੌਜੂਦਾ ਸ਼ਡਿਊਲ 01.01.2024 (ਸੋਮਵਾਰ) ਤੱਕ,
ਸੋਧਿਆ ਸ਼ਡਿਊਲ 17.01.2024 (ਬੁੱਧਵਾਰ) ਤੱਕ
3. ਅੰਤਿਮ ਪ੍ਰਕਾਸ਼ਨਾ
ਮੌਜੂਦਾ ਸ਼ਡਿਊਲ 05.01.2024 (ਸ਼ੁੱਕਰਵਾਰ) ਤੱਕ,
ਸੰਸ਼ੋਧਿਤ ਸ਼ਡਿਊਲ 22.01.2024 (ਸੋਮਵਾਰ) ਤੱਕ।