10 ਜਨਵਰੀ (ਕਰਨ ਭੀਖੀ) ਭੀਖੀ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਨਸਾ ਦੀ ਮਹੀਨਾਵਾਰ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਭੀਖੀ ਵਿਖੇ ਕੀਤੀ ਗਈ। ਇਸ ਮੌਕੇ ਅੰਤ੍ਰਿੰਗ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਵਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਅਵੀ ਮੌੜ ਨੇ ਦੱਸਿਆ ਕਿ ਸੂਬਾ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਦੀਆਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਜਿਹੜੀ ਵੀ ਪਾਰਟੀ ਜਾਂ ਜਥੇਬੰਦੀ ਕਿਸੇ ਵੀ ਤਰ੍ਹਾਂ ਦਾ ਕੋਈ ਸੰਘਰਸ਼ ਵਿੱਢਣ ਦੀ ਪਹਿਲ ਕਰੇਗੀ ਕਾਦੀਆਂ ਜਥੇਬੰਦੀ ਉਸ ਦੀ ਪੂਰਨ ਹਮਾਇਤ ਕਰੇਗੀ। ਇੱਕ ਮਤੇ ਰਾਹੀਂ ਜ਼ਿਲ੍ਹਾ ਸਕੱਤਰ ਜਨਰਲ ਹਰਦੇਵ ਸਿੰਘ ਕੋਟਧਰਮੂੰ ਤੇ ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਸਿੰਘ ਦਲੇਲ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਇਆ ਹਿੱਟ ਐਂਡ ਰਨ ਕਾਨੂੰਨ ਇਕੱਲਾ ਹੈਵੀ ਵਹੀਕਲਜ਼ ਦੇ ਡਰਾਈਵਰਾਂ ਲਈ ਹੀ ਨਹੀਂ ਬਲਕਿ ਇਹ ਲਾਈਟ ਵਹੀਕਲਜ਼ ਦੇ ਡਰਾਈਵਰਾਂ ਅਤੇ ਇਥੋਂ ਤੱਕ ਕਿ ਮੋਟਰਸਾਈਕਲ ਦੀ ਵਰਤੋਂ ਕਰਨ ਵਾਲਿਆਂ ਲਈ ਵੀ ਉਨ੍ਹਾਂ ਹੀ ਘਾਤਕ ਹੈ ਕਿਉਂਕਿ ਮੋਟਰਸਾਈਕਲ ਚਲਾਉਣ ਵਾਲਾ ਵੀ ਡਰਾਇਵਰੀ ਲਾਈਸੈਂਸ ਅਨੁਸਾਰ ਡਰਾਈਵਰ ਹੀ ਹੈ। ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਰੋਕਣ ਦੀ ਬਜਾਏ ਇਸ ਨੂੰ ਮੁੱਢੋਂ ਹੀ ਰੱਦ ਕੀਤਾ ਜਾਵੇ ਕਿਉਂਕਿ ਟਰਾਂਸਪੋਰਟ ਦੀ ਡਰਾਇਵਰੀ ਲਈ ਪਹਿਲਾਂ ਹੀ ਕਾਨੂੰਨ ਬਣਿਆ ਹੋਇਆ ਹੈ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਅੰਦਰ ਨਵੀਆਂ ਕਮੈਟੀਆਂ ਬਣਾਉਣ ਅਤੇ ਪੁਰਾਣੀਆਂ ਦਾ ਪੁਨਰਗਠਨ ਕਰਨ ਲਈ ਬਲਾਕ ਪੱਧਰੀ ਟੀਮਾਂ ਬਣਾ ਕੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਰਹਿੰਦੀਆਂ ਕਿਸਾਨੀ ਮੰਗਾਂ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਉਸ ਸੰਘਰਸ਼ ਚ ਕਾਦੀਆਂ ਜਥੇਬੰਦੀ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਸਕੇ। ਇਸ ਮੀਟਿੰਗ ਸਮੇਂ ਮਹਿੰਦਰ ਸਿੰਘ ਦਲੇਲ ਸਿੰਘ ਵਾਲਾ, ਸ਼ਿੰਗਾਰਾ ਸਿੰਘ ਤੇ ਸੰਤ ਰਾਮ ਦੋਦੜਾ, ਗੁਰਨਾਮ ਸਿੰਘ, ਮਲਕੀਤ ਰਾਮ ਤੇ ਬੂਟਾ ਸਿੰਘ ਭੀਖੀ, ਮਹਿੰਦਰ ਸਿੰਘ ਖਿਆਲਾ, ਪਿ੍ਰਥੀ ਸਿੰਘ ਢੈਪੀ, ਮਹਿੰਦਰ ਸਿੰਘ ਤੇ ਨਛੱਤਰ ਸਿੰਘ ਗੁੜੱਦੀ ਅਤੇ ਬਲਦੇਵ ਸਿੰਘ ਫਰਮਾਹੀਂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਜਾਰੀ ਕਰਤਾ:- ਅਵੀ ਮੌੜ, ਪ੍ਰੈਸ ਸਕੱਤਰ ਜ਼ਿਲ੍ਹਾ ਮਾਨਸਾ।
ਮੋਬਾ. 97797 – 14302
ਭਾਰਤੀ ਕਿਸਾਨ ਯੂਨੀਅਨ ( ਕਾਦੀਆਂ ) ਜ਼ਿਲ੍ਹਾ ਮਾਨਸਾ
Leave a comment