ਝੁਨੀਰ , 25 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਝੁਨੀਰ ਅਤੇ ਸਰਦੂਲਗੜ੍ਹ ਬਲਾਕਾਂ ਦੀ ਚੋਣ ਕੀਤੀ ਗਈ।ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਲਛਮਣ ਸਿੰਘ ਚੱਕ ਅਲੀ ਸ਼ੇਰ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਇਕਬਾਲ ਸਿੰਘ ਸ਼ਿੰਦਰਪਾਲ ਕੌਰ ਮਾਨਸਾ ਵਿਸ਼ੇਸ਼ ਤੌਰ ਤੇ ਪਹੁੰਚੇ।ਆਏ ਹੋਏ ਆਗੂਆਂ ਨੇ ਸਾਰਾ ਲੇਖਾ ਜੋਖਾ ਕੀਤਾ ਗਿਆ। ਅਤੇ ਸਾਰੇ ਜਥੇਬੰਦੀ ਦੇ ਸੰਵਿਧਾਨ ਵਾਰੇ ਜਾਣਕਾਰੀ ਦਿੱਤੀ ਗਈ। ਅਤੇ ਹਰ ਇੱਕ ਗੱਲਬਾਤ ਜਿਵੇਂ ਕਿ ਸਰਕਾਰਾਂ ਵੱਲੋਂ ਚਿੱਟੇ ਅਤੇ ਸਮੈਕ ਵਰਗੇ ਨਸ਼ੇ ਖਤਮ ਕਰਨ ਲਈ ਚਾਰ ਹਫਤੇ ਦਾ ਸਮਾਂ ਤਹਿ ਕੀਤਾ ਸੀ।ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ। ਸਾਡੀ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ।ਕੀਤੀ ਗਈ। ਅਤੇ ਉਨ੍ਹਾਂ ਤੋਂ ਬਾਅਦ ਬਲਾਕ ਦੀ ਚੋਣ ਕੀਤੀ ਗਈ। ਜਿਸ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ। ਝੁਨੀਰ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਸੀਨੀਅਰ ਮੀਤ ਪ੍ਰਧਾਨ ਸਰਦੂਲ ਸਿੰਘ ਭੰਮੇ ਕਲਾਂ ਖਜਾਨਚੀ ਦਰਸ਼ਨ ਸਿੰਘ ਮੋਫ਼ਰ ਜਰਨਲ ਸਕੱਤਰ ਹਰਪਾਲ ਸਿੰਘ ਕੋਟ ਧਰਮੂ ਮੀਤ ਪ੍ਰਧਾਨ ਕਰਨੈਲ ਸਿੰਘ ਟਾਡੀਆ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਧਿੰਗੜ ਮੀਤ ਪ੍ਰਧਾਨ ਜਗਤਾਰ ਸਿੰਘ ਮਾਖਾ ਸੰਗਠਨ ਸਕੱਤਰ ਹਰਪਾਲ ਸਿੰਘ ਦਲੀਏਵਾਲੀ ਕਮੇਟੀ ਮੈਂਬਰ ਕਰਨੈਲ ਸਿੰਘ ਮਾਖਾ ਪੀਲਾ ਸਿੰਘ ਉੱਲਕ ਹਰਬੰਸ ਸਿੰਘ ਮੋਫ਼ਰ ਅਜ਼ੈਬ ਸਿੰਘ ਚਹਿਲਾ ਵਾਲਾ ਸੁਖਜਿੰਦਰ ਸਿੰਘ ਬਹਿਣੀਵਾਲ ਚੁਣੇ ਗਏ। ਅਤੇ ਚੁਣੇ ਗਏ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਪੂਰੇ ਤਨ ਮਨ ਧਨ ਦੇ ਨਾਲ ਸੇਵਾ ਕਰਕੇਲੋਕਾਂ਼ ਦੀਆ ਕੁਰਕੀਆ ਨਿਲਾਮੀਆ ਜੋ ਧਨਾੜ ਲੋਕਾਂ ਵੱਲੋਂ ਲਿਆਂਦੀਆਂ ਜਾਂਦੀਆਂ ਹਨ। ਉਹਨਾਂ ਨੂੰ ਠੱਲ੍ਹ ਪਾ ਕੇ ਜਥੇਬੰਦੀ ਦਾ ਨਾਮ ਰੌਸ਼ਨ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸਿੰਘ ਅਕਲੀਆਂ ਕਰਮ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਹਾਜ਼ਰ ਸਨ।