08 ਅਪ੍ਰੈਲ (ਰਵਿੰਦਰ ਸਿੰਘ ਖਿਆਲਾ) ਮਾਨਸਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲ੍ਹਾ ਮਾਨਸਾ ਦੀ ਚੋਣ ਬਾਬਾ ਸਿੱਧ ਭੋਇੰ ਪਿੰਡ ਕੋਟ ਲੱਲੂ ਵਿਖੇ ਹੋਈ। ਇਸ ਚੋਣ ‘ਚ ਨਿਗਰਾਨ ਸੂਬਾ ਖ਼ਜ਼ਾਨਚੀ ਰਾਮ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ, ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਰਾਜ ਮਹਿੰਦਰ ਸਿੰਘ ਕੋਟ ਭਾਰਾ ਅਤੇ ਜਗਸੀਰ ਸਿੰਘ ਕੋਟਭਾਰਾ ਦੀ ਨਿਗਰਾਨੀ ਹੇਠ ਹੋਈ। ਇਸ ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਪਹੁੰਚੇ। ਜ਼ਿਲ੍ਹੇ ਦੇ ਪੰਜ ਸੌ ਡੈਲੀਗੇਟਾਂ ਤੋਂ ਇਲਾਵਾ 1300 ਹਾਜ਼ਰ ਵਰਕਰਾਂ ਨੇ ਸਰਬ-ਸੰਮਤੀ ਨਾਲ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ, ਜਨਰਲ ਸਕੱਤਰ ਲਛਮਣ ਸਿੰਘ ਚੱਕ ਅਲੀਸ਼ੇਰ, ਖ਼ਜ਼ਾਨਚੀ ਇਕਬਾਲ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਔਤਾਂਵਾਲੀ, ਮੀਤ ਪ੍ਰਧਾਨ ਕਾਕਾ ਸਿੰਘ ਖਾਨ, ਪ੍ਰੈੱਸ ਸਕੱਤਰ ਮਨਜੀਤ ਸਿੰਘ ਉਲਕ, ਸਕੱਤਰ ਰਾਜ ਸਿੰਘ ਅਕਲੀਆ ਚੁਣੇ।ਜ਼ਿਲ੍ਹੇ ਦੇ 72 ਪਿੰਡਾਂ ਦੀਆਂ ਇਕਾਈਆਂ ਅਤੇ ਵਰਕਰਾਂ ਨੇ ਭਾਗ ਲਿਆ। ਨਵੀਂ ਚੁਣੀ ਕਮੇਟੀ ਨੇ ਇਜਲਾਸ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨੀ ਮਸਲਿਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਨਵੀਂ ਚੁਣੀ ਟੀਮ ਨੂੰ ਸੂਬਾ ਖਜਾਨਚੀ ਨੇ ਸਹੁੰ ਚੁਕਵਾਈ।