30 ਜਨਵਰੀ (ਗਗਨਦੀਪ ਸਿੰਘ) ਭਾਈਰੂਪਾ: ਬੀਤੇ ਦਿਨ 28 ਜਨਵਰੀ 2024 ਦਿਨ ਐਤਵਾਰ ਨੂੰ ਕਸਬਾ ਭਾਈ ਰੂਪਾ ਦੇ ਸਨਰਾਈਜ਼ ਪਬਲਿਕ ਸਕੂਲ ਵਿੱਚ ਵਿਰਾਸਤੀ ਬਾਗ਼ ਦਾ ਮੇਲਾ ਕਰਵਾਇਆ ਗਿਆ ਜਿਸਦੇ ਵਿੱਚ ਫੇਸਬੁੱਕ ਗਰੁੱਪ ਵਿਰਾਸਤੀ ਬਾਗ਼ ਦੇ ਮੈਬਰ ਸਾਹਿਬਾਨ ਵਿਦੇਸ਼ਾਂ ਤੋਂ ਤੇ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਸ਼ਿਰਕਤ ਕੀਤੀ ।ਮੇਲੇ ਦੀ ਸ਼ੁਰੂਆਤ ਵਿੱਚ ਮੁੱਖ ਪ੍ਰਬੰਧਕ ਸਮਸ਼ੇਰ ਸਿੰਘ ਨਿਰਮਾਣ ਇੰਗਲੈਂਡ ਨੇ ਆਈ ਸੰਗਤ ਨੂੰ ਜੀ ਆਇਆ ਆਖਿਆ ।ਇਸ ਤੋਂ ਬਾਅਦ ਮੇਲੇ ਵਿੱਚ ਸਕੂਲ ਦੇ ਬੱਚਿਆ ਵੱਲੋਂ ਤਿਆਰ ਵਿਰਸੇ ਰੰਗ ” ਨਾਨਕੇ ਦਾਦਕੇ” ਨੇ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ। ਲੋਕ ਗੀਤ, ਗਿੱਧਾ, ਕਵੀਸ਼ਰੀ, ਹਾਸ ਰਸ ਕਮੇਡੀ ਨੇ ਲੋਕ ਦਾ ਜੀਅ ਲਵਾਈ ਰੱਖਿਆ ਤੇ ਖੂਬ ਮਨੋਰੰਜਨ ਕੀਤਾ ।ਵਿਰਾਸਤੀ ਮੇਲੇ ਵਿੱਚ ਆਏ ਮੈਬਰਾਂ ਲਈ ਗੁੜ ਦੀਆਂ ਜਲੇਬੀਆ , ਸਮੋਸੇ , ਗੰਨੇ ਦੇ ਰਸ ਦੀ ਖੀਰ , ਦਾਣਿਆ ਵਾਲੀ ਭੱਠੀ ਆਦਿ ਪਕਵਾਨਾ ਦਾ ਲੰਗਰ ਅਤੁੱਟ ਵਰਤਿਆ । ਇਸ ਤੋ ਇਲਾਵਾ ਵਿਰਾਸਤੀ ਮੇਲੇ ਵਿੱਚ ਪਰਮਿੰਦਰ ਸਿੰਘ ਅਹਿਮਦਗੜ੍ਹ ਮੰਡੀ ਤੋਂ ਸਪੈਸ਼ਲ ਵਿਰਾਸਤੀ ਸਮਾਨ ਪੁਰਾਤਨ ਸਿੱਕੇ ,ਭਾਂਡੇ ,ਪੁਰਾਣੇ ਗ੍ਰੰਥ ਦਿਖਾਉਣ ਲਈ ਲਿਆਏ , ਦੂਸਰੀ ਪ੍ਰਦਰਸ਼ਨੀ ਵਿੱਚ ਸਮਾਲਸਰ ਤੋਂ ਮਿਸਤਰੀ ਹਰਬੰਸ ਸਿੰਘ ਦੁਬਾਰਾ ਹੱਥੀਂ ਤਿਆਰ ਕੀਤੀਆ ਲੱਕੜ ਦੇ ਸਮਾਨ ਦੀਆ ਮੂਰਤੀਆ ,ਖੂਹ, ਖੇਤੀਬਾੜੀ ਦੇ ਪੁਰਾਤਨ ਸੰਦਾਂ ਨੂੰ ਵੀ ਖਾਸ ਤੌਰ ‘ਤੇ ਸਲਾਹਿਆ ਗਿਆ।ਮੇਲੇ ਵਿੱਚ ਬੋਤਿਆਂ ਦੇ ਨਾਚ ਢੋਲ ਦੇ ਡਗੇ ਉੱਤੇ ਚੱਲੇ ਇਸ ਤੋਂ ਇਲਾਵਾ ਵਿਰਾਸਤੀ ਬਾਗ ਦਾ ਤਿਆਰ ਕੀਤਾ ਟਰੈਕਟਰ , ਗੱਡਾ , ਕੱਚਾ ਘਰ ਲੋਕਾਂ ਦੀ ਖਿੱਚ ਦਾ ਕੇਦਰ ਬਣਿਆ ਰਿਹਾ।ਮੇਲੇ ਵਿੱਚ ਸੱਥ ਦੇ ਰੂਪ ਵਿੱਚ ਬੈਠੇ ਬੱਚੇ , ਗੋਲੀਆ ਖੇਡਦੇ ਬੱਚਿਆ ਨੇ ਬੀਤੇ ਵੇਲੇ ਨੂੰ ਯਾਦ ਕਰਾ ਦਿੱਤਾ ਮੇਲੇ ਦੇ ਅੰਤ ਵਿੱਚ ਵਿਰਾਸਤੀ ਬਾਗ ਦੇ ਪ੍ਰਬੰਧਕ ਸੁਰਜੀਤ ਸਿੰਘ ਚੇਲਾ, ਬਲਵਿੰਦਰ ਕੌਰ ਸਿੱਧੂ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਆਪਣੀ ਪੰਜਾਬੀ ਵਿਰਾਸਤ ਨਾਲ ਜੁੜਨ ਦੀ ਅਪੀਲ ਕੀਤੀ ।ਮੇਲੇ ਵਿੱਚ ਸ੍ਰੀ ਜਤਿੰਦਰ ਨਾਥ ਕੋਹਲੀ,ਸ ਮਲਕੀਤ ਸਿੰਘ ਆਕਾਲਗੜ , ਜਸਵੰਤ ਸਿੰਘ ਸੰਧੂ , ਹੇਮਾ ਪੂਨੀਆ , ਰਣਜੀਤ ਢਿੱਲੋ ਹਰਜਿੰਦਰ ਸਿੰਘ ਸਰਬਜੀਤ ਸਿੱਧੂ ,ਮਹਿੰਦਰ ਸਿੰਘ ਰਾਹੀ , ਰਤਨ ਸਿੰਘ , ਹਰਵਿੰਦਰ ਰੋਡੇ , ਸ੍ਰੀ ਸੁਰਿੰਦਰ ਪਾਲ ਪੱਤਰਕਾਰ, ਰਾਜਿੰਦਰ ਸਿੰਘ ਮਰਾੜ੍ਹ ਪੱਤਰਕਾਰ ,ਗੁਰਸੇਵਕ ਬੀੜ , ਲਖਵਿੰਦਰ ਸ਼ਰੀਂਹ ਵਾਲਾ , ਗੁਰਕੀਰਤ ਔਲਖ , ਸਮਸ਼ੇਰ ਮੱਲੀ , ਪਰਮ ਸਿੱਧੂ , ਸੁਖਵਿੰਦਰ ਸਿੰਘ ਫੁੱਲ (ਸੀਨੀਅਰ ਪੱਤਰਕਾਰ), ਜਗਦੇਵ ਸਿੰਘ ਫੋਟੋਗ੍ਰਾਫਰ , ਸੁਖਪਿੰਦਰ ਚੇਲਾ ,ਗੁਰਨੈਬ ਸਿੰਘ ਨੈਬੀ , ਬਲਕਾਰ ਸਿੰਘ ਭਾਈ ਰੂਪਾ ,ਮਹਿਲਾ ਜਵੰਧਾ , ਬਿੰਦਰ ਜਵੰਧਾ , ਜਗਜੀਤ ਚੇਲਾ , ਜਗਤਾਰ ਰਤਨ , ਮਨਪ੍ਰੀਤ ਮਨੀ, ਸਰ ਗੁਰਦੀਪ ਸਿੰਘ, ਸਰ ਮਲਕੀਤ ਸਿੰਘ, ਸੰਦੀਪ ਸਿੰਘ ਜਵੰਧਾ, ਸੁਖਪਾਲ ਸਿੰਘ ਚੇਲਾ,ਸਹਿਜ ਸਿੰਘ ਚੇਲਾ, ਲਵਪ੍ਰੀਤ ਸਿੰਘ ਚੇਲਾ, ਕੁਲਦੀਪ ਸਿੰਘ ਚੇਲਾ ਵਿਰਾਸਤੀ ਬਾਗ ਇਕਾਈ ਭਾਈ ਰੂਪਾ ਦੀ ਸਮੁੱਚੀ ਟੀਮ ਤੋਂ ਇਲਾਵਾ ਸੰਨ ਰਾਇਜ ਪਬਲਿਕ ਸਕੂਲ ਦਾ ਸਟਾਫ ਮੈਂਬਰਜ ਅਤੇ ਵਿਰਾਸਤੀ ਬਾਗ ਪਰਿਵਾਰ ਦੇ ਸਮੁੱਚੇ ਪਤਵੰਤੇ ਹਾਜ਼ਰ ਸਨ।