13 ਅਗਸਤ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਵਰਧਮਾਨ ਗਰੁੱਪ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 14 ਅਗਸਤ, 2024 ਦਿਨ ਬੁਧਵਾਰ ਨੂੰ ਸਵੇਰੇ 10:00 ਵਜੇ ਤੋਂ 01:00 ਤੱਕ ਮਸ਼ੀਨ ਓਪਰੇਟਰ (ਟ੍ਰੇਨੀ) ਦੀਆਂ ਅਸਾਮੀਆ (ਸਿਰਫ ਲੜਕੀਆਂ ) ਲਈ ਐੱਸ.ਬੀ.ਆਈ. ਆਰਸੇਟੀ, ਨੇੜੇ ਵਾਟਰ ਵਾਕਸ, ਖੁੱਡੀ ਕਲਾਂ, ਬਰਨਾਲਾ, ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ,
ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਯੋਗਤਾ ਘੱਟੋਂ ਘੱਟ 10ਵੀਂ ਜਾਂ 12ਵੀਂ ਪਾਸ ਹੈ ਅਤੇ ਉਮਰ ਹੱਦ 18 ਤੋਂ
27 ਸਾਲ ਤੱਕ ਹੋਣੀ ਚਾਹੀਦੀ ਹੈ। ਇੰਟਰਵਿਊ ਦੌਰਾਨ ਪ੍ਰਾਰਥੀਆਂ ਕੋਲ ਰਿਜ਼ਊਮ ਹੋਣਾ ਅਤੇ ਇੰਟਰਵਿਊ ਦੌਰਾਨ
ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ
ਬਰਨਾਲਾ ਦੇ ਹੈਲਪਲਾਈਨ ਨੰਬਰ 9417039072 ‘ਤੇ ਸੰਪਰਕ ਕਰੋ।