4 ਫਰਵਰੀ (ਬਲਜੀਤ ਪਾਲ) ਮਾਨਸਾ/ਸਰਦੂਲਗੜ੍ਹ: ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਪਿੰਡਾਂ ਚ ਸਰਕਾਰੀ ਕੈੰਪ ਲਗਾਕੇ ਸਰਕਾਰੀ ਸਹੂਲਤਾਂ ਨੂੰ ਲੋਕਾਂ ਦੇ ਘਰਾਂ ਚ ਪਹੁੰਚਿਆ ਜਾਵੇਗਾ। ਜਿਸ ਦਾ ਆਮ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਇੰਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਮਾਨਸਾ ਚਰਨਜੀਤ ਸਿੰਘ ਅੱਕਾਂਵਾਲੀ ਨੇ ਸਾਂਝੇ ਰੂਪ ਚ ਕੀਤਾ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇੰਨਾਂ ਕੈੰਪਾਂ ਰਾਹੀ 1076 ਹੈਲਪਲਾਇਨ ਅਧੀਨ ਆਉਣ ਵਾਲੇ ਕੰਮ ਅਤੇ ਹੋਰ ਮੌਕੇ ਤੇ ਕੀਤੇ ਜਾਣ ਵਾਲੇ ਕੰਮ ਕੈੰਪ ਦੌਰਾਨ ਹੱਲ ਕੀਤੇ ਜਾਣਗੇ। ਜੋ ਕੰਮ ਮੌਕੇ ਤੇ ਨਹੀ ਹੋ ਸਕਦੇ ਉਨ੍ਹਾਂ ਨੂੰ ਨੋਟ ਕਰਕੇ ਜਲਦੀ ਹੀ ਉਨ੍ਹਾਂ ਕੰਮਾਂ ਨੂੰ ਹੱਲ ਕੀਤਾ ਜਾਵੇਗਾ। ਇੰਨਾਂ ਸਰਕਾਰੀ ਕੈੰਪਾਂ ਦੌਰਾਨ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜਰ ਰਹਿਣਗੇ। ਪੂਰੇ ਕੈੰਪ ਦੀ ਕਮਾਂਡ ਇੱਕ ਸੀਨੀਅਰ ਅਧਿਕਾਰੀ (ਪ੍ਰੋਗਰਾਮ ਕੋਆਰਡੀਨੇਟ ) ਕੋਲ ਹੋਵੇਗੀ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮਲਾਜਮਾਂ ਦੀ ਟੀਮ ਆਪਣੇ ਕੰਮ ਲੈਕੇ ਆ ਰਹੇ ਆਮ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਮੌਕੇ ਤੇ ਹੀ ਕਰਨਗੇ। ਜਿਸ ਨਾਲ ਜਿੱਥੇ ਆਮ ਲੋਕਾਂ ਦੀ ਖੱਜਲ-ਖਿਆਰੀ ਘੱਟੇਗੀ ਉੱਥੇ ਹੀ ਸਮੇਂ ਦੀ ਬਹੁਤ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੁਆਰਾ ਸੂਬੇ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਘਰਾਂ ਤੱਕ ਪਹੁੰਚਾਉਣ ਲਈ ਹਰ ਰੋਜ ਇੱਕ ਵਿਧਾਨ ਸਭਾ ਹਲਕੇ ਚ ਚਾਰ ਕੈੰਪ ਲਗਾਏ ਜਾਣਗੇ। ਇੰਨਾਂ ਕੈੰਪਾਂ ਦਾ ਆਮ ਲੋਕਾਂ ਨੂੰ ਪੂਰਾ ਲਾਹਾ ਮਿਲ ਸਕੇ ਇਸ ਲਈ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੋਕਲ ਆਗੂ ਇਸ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਚ ਅਤੇ ਕੈੰਪਾਂ ਨੂੰ ਸਫਲ ਬਣਾਉਣ ਚ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਸੂਬੇ ਦੇ ਲੋਕਾਂ ਨਾਲ ਵਆਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾ ਰਿਹਾ ਹੈ। ਸੂਬੇ ਚ ਵਿਕਾਸ ਕਾਰਜ ਚੱਲ ਰਹੇ ਹਨ। ਸੂਬੇ ਦੇ ਆਮ ਲੋਕ ਭਗਵੰਤ ਮਾਨ ਸਰਕਾਰ ਤੋਂ ਬਹੁਤ ਖੁਸ਼ ਹਨ ਪਰ ਕੁਝ ਵਿਰੋਧੀ ਪਾਰਟੀਆਂ ਜਾਨਬੁੱਝਕੇ ਗਲਤ ਅਫਵਾਹਾਂ ਫੈਲਾ ਰਹੇ ਹਨ ਪਰ ਸੂਬੇ ਦੇ ਲੋਕ ਸਭ ਜਾਣਦੇ ਹਨ ਕਿ ਕਿਵੇ ਹੁਣ ਤੱਕ ਦੀਆਂ ਰਹਿ ਚੁੱਕੀਆਂ ਸਰਕਾਰਾਂ ਨੇ ਸੂਬੇ ਨੂੰ ਕੰਗਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਫਿਰ ਤੋਂ ਰੰਗਲਾਂ ਪੰਜਾਬ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਭੁੱਚਰ, ਜ਼ਿਲਾ ਮੀਡੀਆ ਇੰਚਾਰਜ ਡਾ. ਹਰਦੇਵ ਸਿੰਘ ਕੋਰਵਾਲਾ ਆਦਿ ਹਾਜਰ ਸਨ।
ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਆਪ ਆਗੂ।