ਕਹਿੰਦੇ ਦੁਨੀਆਂ ਤੇ ਵੱਖਰੀ ਥਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਹੈ।
ਮਾਂ ਤੋਤਲੀ ਜੁਬਾਨ ਬੋਲ ਸਿਖਾਉਂਦੀ ਉਹਨੂੰ ਬੋਲਣਾ।
ਬੱਚੇ ਨੂੰ ਨਹੀਂ ਪਤਾ ਹੁੰਦਾ ਕਿੰਝ ਮੂੰਹ ਖੋਲ੍ਹਣਾ ।
ਜਿੱਥੇ ਮਾਂ ਸੌਂਦੀ ਉਹ ਗਿੱਲੀ ਥਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਦੀ ਮਾਂ ਹੁੰਦੀ ਹੈ।
ਵਾਰ ਵਾਰ ਚੀਜਾਂ ਦੇ, ਮਾਂ ਨਾ ਲੈਂਦੀ ਹੈ।
ਵਿਹਲ ਕਦੇ ਨਹੀਂ ਹੁੰਦੀ ਮਾਂ ਵਿਅਸਤ ਰਹਿੰਦੀ ਹੈ।
ਜਨਮ ਤੋਂ ਲੈ ਕੇ ਮਾਂ, ਹਰ ਪੀੜ ਸਹਿੰਦੀ ਏ।
ਬੱਚਾ ਕੁਝ ਮੰਗੇ ਜਾਂ ਨਾ,ਪਰ ਮਾਂ ਦੇ ਮੂੰਹ ਵਿੱਚ ਹਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਹੈ।
ਜੇਕਰ ਕਿਤੇ ਮੈਂ ਲੱਭਣ ਜਾਵਾਂ, ਲੱਭਣ ਨਾ ਇਹ ਠੰਡੀਆਂ ਛਾਵਾਂ।
ਬੱਚੇ ਕੋਲੋਂ ਕਦੇ ਨਾ ਵਿਛੜੇ, ਜਗ ਤੇ ਜਿਉਂਦੀਆਂ ਰਹਿਣ ਇਹ ਮਾਵਾਂ।
ਲੋਕੀ ਬਾਹਰੋਂ ਲੱਭਦੇ ਫਿਰਦੇ,
ਪਰ ਰੱਬ ਤਾਂ ਘਰ ਵਿੱਚ ਮਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਹੈ।
ਬੱਚੇ ਨੂੰ ਖਿਡਾਉਂਦੀ ਕਦੇ ਨਾ ਅੱਕੇ, ਮੂੰਹ ਚ ਬੁਰਕੀ ਪਾਉਂਦੀ ਨਾ ਥੱਕੇ।
ਪਿੱਛੇ ਪਿੱਛੇ ਫਿਰਦੀ ਰਹਿੰਦੀ ਹਰ ਪਲ ਉਸਦਾ ਖਿਆਲ ਇਹ ਰੱਖੇ।
ਲੱਖ ਹੋਣ ਚਾਚੀਆਂ ਤਾਈਆਂ,ਪਰ ਮਾਂ ਤਾਂ ਮਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਹੈ।
ਕਹਿੰਦੇ ਇੱਕੋ ਇੱਕ ਇਹ ਪਿਆਰ ਦਾ ਮੰਚ ਆ।
ਮਾਂ ਦੇ ਨਾਲ ਹੀ ਵੱਧਦਾ ਵੰਸ਼ ਆ।
ਫਿਰ ਅੰਸ਼ਪ੍ਰੀਤ ਵੀ ਇਸ ਦਾ ਅੰਸ਼ ਆ।
ਜਿਸ ਘਰ ਵਿੱਚ ਮਾਵਾਂ ਹੋਵਣ ਉਹ ਪੂਜਣ ਵਾਲੀ ਥਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਦੀ ਮਾਂ ਹੁੰਦੀ ਹੈ।
ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਹੈ।
ਅੰਸ਼ਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ
ਜਮਾਤ – ਪੰਜਵੀਂ (ਏ)
ਸਰਕਾਰ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ (ਬਠਿੰਡਾ )