ਬੁਢਲਾਡਾ, 30 ਸਤੰਬਰ (ਸੋਨੂ ਕਟਾਰੀਆ)
ਨੇੜਲੇ ਪਿੰਡ ਫਫੜੇ ਭਾਈ ਕੇ ਦੇ ਨੌਜਵਾਨ ਬਲਵੀਰ ਸਿੰਘ ਸਿੱਧੂ ਵੱਲੋਂ ਲਿਖੀ ਪੁਸਤਕ ਬੋਹੜ ਦੀ ਕਲਮ ਕਾਵਿ ਸੰਗ੍ਰਹਿ ਨੂੰ ਲੋਕ ਅਰਪਨ ਕੀਤਾ ਗਿਆ। ਬਲਵੀਰ ਸਿੰਘ ਨੇ ਦੱਸਿਆ ਕਿ ਇਹ ਪੁਸਤਕ ਉਹਨਾਂ ਦੀ ਇਕ ਛੋਟੀ ਜਿਹੀ ਪਹਿਲੀ ਕੋਸ਼ਿਸ਼ ਹੈ, ਜਿਸ ਵਿੱਚ ਸਮਾਜ ਪੱਖੀ ਕਵਿਤਾਵਾਂ ਦਰਜ ਹਨ। ਕਹਾਣੀਕਾਰ ਅਮਨ ਮਾਨਸਾ ਨੇ ਕਿਹਾ ਕਿ ਬਲਵੀਰ ਸਿੰਘ ਇੱਕ ਅਗਾਂਹਵਧੂ ਨੌਜਵਾਨ ਹੈ, ਜਿਸਦੀਆਂ ਰਚਨਾਵਾਂ ਆਉਣ ਵਾਲੇ ਸਮੇਂ ਵਿੱਚ ਸਮਾਜ ਨੂੰ ਸੇਧ ਦੇਣਗੀਆਂ।
ਮਨਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਜੈਬ ਸਿੰਘ, ਟੇਕ ਸਿੰਘ, ਮਨਿੰਦਰ ਸਿੰਘ, ਇੰਦਰਜੀਤ ਸਿੰਘ ਬੱਪੀਆਣਾ, ਸੰਦੀਪ ਸਿੰਘ, ਕੁਲਦੀਪ ਸਿੰਘ, ਸਵਰਨ ਖਾਂ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ, ਬਿੰਦਰ ਸਿੰਘ, ਮਨਪ੍ਰੀਤ ਸਿੰਘ, ਬੰਟੀ ਸਿੰਘ, ਕਰਨ ਭੀਖੀ ਆਦਿ ਸ਼ਾਮਿਲ ਸਨ।
ਫੋਟੋ ਕੈਪਸ਼ਨ: ਪੁਸਤਕ ਲੋਕ ਅਰਪਨ ਕਰਦੇ ਹੋਏ ਬਲਵੀਰ ਸਿੰਘ ਤੇ ਹੋਰ।