ਭੀਖੀ-30July_Karan_Bhikhi
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲਾਨੇ ਗਏ ਬੀ.ਐੱਡ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਨਤੀਜੇ ਵਿੱਚ ਭਗਵਤੀ ਕਾਲਜ ਆੱਫ ਐਜੂਕੇਸ਼ਨ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਇਸ ਨਤੀਜੇ ਵਿੱਚ ਸੰਸਥਾ ਦੀਆ ਵਿਦਿਆਰਥਣਾ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।ਇਸ ਨਤੀਜੇ ਵਿੱਚ ਪ੍ਰਿਅੰਕਾ ਰਾਣੀ ਪੁੱਤਰੀ ਸ਼ਾਮ ਸੁੰਦਰ ਨੇ 78.44% ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਯੋਗਿਤਾ ਰਾਣੀ ਪੁੱਤਰੀ ਕੁਲਦੀਪ ਕੁਮਾਰ ਨੇ 76.6 % ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਰਿਤਿਕਾ ਰਾਣੀ ਪੁੱਤਰੀ ਕ੍ਰਿਸ਼ਨ ਲਾਲ 76 % ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਚੇਅਰਮੈਨ ਸ੍ਰੀ ਸੋਮਨਾਥ ਮਹਿਤਾ ਜੀ ਨੇ ਵਿਦਿਆਰਥਣਾ ਨੂੰ ਚੰਗੇ ਨਤੀਜੇ ਪ੍ਰਾਪਤ ਕਰਨ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।