By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    9 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
    1 year ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    6 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    6 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    6 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    6 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    2 weeks ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    3 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    3 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    3 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    5 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਬੀਜ ਵਾਲੇ ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਅਡਵਾਇਜ਼ਰੀ ਜਾਰੀ
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਪੰਜਾਬ > ਮਾਲਵਾ > ਬੀਜ ਵਾਲੇ ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਅਡਵਾਇਜ਼ਰੀ ਜਾਰੀ
ਮਾਲਵਾ

ਬੀਜ ਵਾਲੇ ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਅਡਵਾਇਜ਼ਰੀ ਜਾਰੀ

gagan phul
Last updated: 2024/01/09 at 12:23 PM
gagan phul 1 year ago
Share
SHARE

09 ਜਨਵਰੀ (ਕਰਨ ਭੀਖੀ) ਮਾਨਸਾ: ਪਿਛੇਤਾ ਝੁਲਸ ਰੋਗ ਆਲੂਆਂ ਦੀ ਇੱਕ ਗੰਭੀਰ ਸਮੱਸਿਆ ਹੈ। ਜੇਕਰ ਇਸ ਦਾ ਹੱਲਾ ਆਲੂਆਂ ਦੀ ਫਸਲ ’ਤੇ ਸ਼ੁਰੂ ਹੋ ਜਾਵੇ ਤਾਂ ਅਨੁਕੂਲ ਮੌਸਮ ਦੌਰਾਨ ਇਸ ਦਾ ਵਾਧਾ ਬਹੁਤ ਹੁੰਦਾ ਹੈ ਜਿਸ ਕਰਕੇ ਆਲੂਆਂ ਦੇ ਝਾੜ ’ਤੇ ਮਾੜਾ ਅਸਰ ਪੈ ਜਾਂਦਾ ਹੈ। ਇਸ ਰੋਗ ਦੇ ਹਮਲੇ ਨਾਲ ਪੱਤਿਆਂ ਦੇ ਕਿਨਾਰਿਆਂ ’ਤੇ ਪਾਣੀ ਭਿੱਜੇ ਗੂੜ੍ਹੇ ਭੂਰੇ ਰੰਗ ਦੇ ਧੱਬੇ (ਚੱਟਾਖ) ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਕਾਲੇ ਹੋ ਜਾਂਦੇ ਹਨ ਅਤੇ ਸਵੇਰ ਵੇਲੇ ਵੇਖਣ ’ਤੇ ਪੱਤਿਆਂ ਦੇ ਹੇਠਲੇ ਪਾਸੇ ਚਿੱਟੀ ਰੂੰ ਵਰਗੀ ਉੱਲੀ ਵੀ ਨਜ਼ਰ ਆਉਂਦੀ ਹੈ। ਜਿਆਦਾ ਅਨੁਕੂਲ ਮੌਸਮ (10-20 ਡਿਗਰੀ ਸੈਟੀਂਗ੍ਰੇਡ ਤਾਪਮਾਨ, 90 ਪ੍ਰਤੀਸ਼ਤ ਤੋਂ ਵੱਧ ਨਮੀਂ ਅਤੇ ਰੁੱਕ-ਰੁੱੱਕ ਕੇ ਬਾਰਿਸ਼ ਪੈਣਾ) ਦੌਰਾਨ ਇਹ ਰੋਗ ਬਹੁਤ ਤੇਜੀ ਨਾਲ ਫੈਲਦਾ ਹੈ ਅਤੇ ਅਜਿਹੇ ਮੌਸਮ ਵਿੱਚ 7 ਤੋਂ 10 ਦਿਨ੍ਹਾਂ ਦੇ ਵਿੱਚ ਹੀ ਫਸਲ ਤਬਾਹ ਕਰ ਦਿੰਦਾ ਹੈ, ਜਿਸ ਕਰਕੇ ਖੇਤ ਦੂਰੋਂ ਹੀ ਝੁਲਸੇ ਹੋਏ ਨਜ਼ਰ ਆਉਂਦੇ ਹਨ।
ਪੌਦਾ ਰੋਗ ਵਿਭਾਗ ਦੇ ਮੁਖੀ, ਡਾ. ਪ੍ਰਭਜੋਧ ਸਿੰਘ ਸੰਧੂ ਨੇ ਆਲੂਆਂ ਦੇ ਪਿਛੇਤੇ ਝੁਲਸ ਰੋਗ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੰਬਰ ਮਹੀਨੇ ਮੀਂਹ ਪੈਣ ਕਰਕੇ ਮੌਸਮ ਇਸ ਰੋਗ ਦੇ ਹਮਲੇ ਅਤੇ ਵਾਧੇ ਲਈ ਅਨੁਕੂਲ ਹੋ ਗਿਆ ਸੀ ਅਤੇ ਇਸ ਦਾ ਹਮਲਾ ਨਵੰਬਰ ਦੇ ਦੂਜੇ ਪੰਦਰਵਾੜੇ ਲੁਧਿਆਣੇ ਜ਼ਿਲ੍ਹੇ ਦੇ ਸਮਰਾਲੇ ਨੇੜੇ ਲੱਗਦੇ ਪਿੰਡਾਂ ਹੇੜੀਆਂ, ਬਹਿਲੋਲਪੁਰ, ਬਰਮਾ, ਸਹਿਜੋ ਮਾਜਰਾ ਅਤੇ ਬਾਅਦ ਵਿੱਚ ਹੁਸ਼ਿਆਰਪੁਰ, ਪਟਿਆਲਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ ਦੇ ਕਈ ਪਿੰਡਾਂ ਵਿੱਚ ਵੇਖਿਆ ਗਿਆ।ਉਨ੍ਹਾਂ ਦੱਸਿਆ ਕਿ ਆਲੂਆਂ ਦੀ ਫਸਲ ’ਤੇ ਹਮਲੇ ਤੋਂ ਬਾਅਦ ਇਹ ਰੋਗ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟਮਾਟਰਾਂ ਦੀ ਫਸਲ ’ਤੇ ਗੰਭੀਰ ਰੂਪ ਧਾਰਨ ਕਰ ਗਿਆ ਸੀ। ਜਿਹੜੇ ਕਿਸਾਨ ਵੀਰਾਂ ਨੇ ਸਮੇਂ ਸਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਿਕ ਛਿੜਕਾਅ ਕੀਤੇ ਉਨ੍ਹਾਂ ਦੀ ਫਸਲ ਇਸ ਰੋਗ ਤੋਂ ਬਚ ਗਈ ਹੈ। ਪਰ ਇਸ ਦੇ ਉਲਟ ਜਿੰਨ੍ਹਾਂ ਕਿਸਾਨਾਂ ਨੇ ਸਮੇਂ ਸਿਰ ਇਸ ਰੋਗ ਦੀ ਰੋਕਥਾਮ ਨਹੀਂ ਕੀਤੀ ਉੱਥੇ ਇਸ ਰੋਗ ਦਾ ਹਮਲਾ ਜਿਆਦਾ ਵੇਖਣ ਨੂੰ ਮਿਲਿਆ।
ਉਨ੍ਹਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਵਰੀ ਮਹੀਨੇ ਦਾ ਮੌਸਮ ਵੀ ਇਸ ਰੋਗ ਦੇ ਅਨੁਕੂਲ ਚੱਲ ਰਿਹਾ ਹੈ ਅਤੇ ਆਉਂਦੇ ਦਿਨ੍ਹਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਇਸ ਰੋਗ ਦੀ ਉੱਲੀ ਦੇ ਬੀਜਾਣੂੰ ਮੀਂਹ ਪੈਣ ਨਾਲ ਪੱਤਿਆਂ ਅਤੇ ਤਣੇ ਤੋਂ ਝੜ ਕੇ ਜ਼ਮੀਨ ਵਿੱਚ ਰਲ ਜਾਂਦੇ ਹਨ, ਜੋ ਧਰਤੀ ਵਿਚਲੇ ਨਵੇਂ ਬਣ ਰਹੇ ਆਲੂਆਂ ਤੇ ਬੇਢੰਗੇ ਭੂਰੇ ਰੰਗ ਦੇ ਧੱਬੇ ਬਣਾ ਦਿੰਦੇ ਹਨ। ਇਸੇ ਤਰ੍ਹਾਂ ਹੀ ਆਉਂਦੇ ਦਿਨ੍ਹਾਂ ਵਿੱਚ ਮੌਸਮ ਨਿੱਘਾ ਹੋਣ ’ਤੇ ਤੇਲੇ ਦੀ ਆਮਦ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ, ਜਿਸ ਨਾਲ ਵਿਸ਼ਾਣੂੰ ਰੋਗ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਆਲੂਆਂ ਦੇ ਵਿਸ਼ਾਣੂੰ ਰੋਗ ਵੀ ਪੱੱਤਿਆਂ ਰਾਹੀਂ ਜ਼ਮੀਨ ਵਿੱਚ ਹੇਠਾਂ ਬਣ ਰਹੇ ਆਲੂਆਂ ’ਤੇ ਚਲੇ ਜਾਂਦੇ ਹਨ। ਪੁਟਾਈ ਤੋਂ ਬਾਅਦ ਇਹ ਰੋਗੀ ਆਲੂ ਸਿਹਤਮੰਦ ਆਲਅੂਾਂ ਨਾਲ ਹੀ ਗੁਦਾਮਾਂ ਵਿੱਚ ਰੱਖ ਦਿੱਤੇ ਜਾਂਦੇ ਹਨ ਅਤੇ ਅਗਲੀ ਫਸਲ ਵਾਸਤੇ ਰੋਗ ਲਗਾਉਣ ਦਾ ਮੁੱਖ ਕਾਰਨ ਬਣਦੇ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਬੀਜ ਵਾਲੀ ਫਸਲ ਦੀਆਂ ਵੇਲਾਂ ਸਮੇਂ ਸਿਰ ਕੱਟ ਲੈਣ ਅਤੇ ਜਿਹੜੇ ਖੇਤਾਂ ਵਿੱਚ ਝੁਲਸ ਰੋਗ ਦਾ ਹਮਲਾ ਹੋਇਆ ਹੈ ਉਸ ਖੇਤ ਦੀਆਂ ਵੇਲਾਂ ਖੇਤ ਵਿੱਚੋਂ ਬਾਹਰ ਕੱਢ ਦੇਣ ਤਾਂ ਜੋ ਇਹ ਰੋਗ ਜ਼ਮੀਨ ਹੇਠਾਂ ਪਏ ਆਲੂਆਂ ਤੇ ਨਾ ਪਹੁੰਚ ਸਕੇ।


ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਦੇ ਕਈ ਕਿਸਾਨ ਵੀਰ ਬਹਾਰ ਰੁੱਤ ਵਾਲੇ ਆਲੂਆਂ ਦੀ ਕਾਸ਼ਤ ਕਰਦੇ ਹਨ।ਬਹਾਰ ਰੁੱਤ ਦੀ ਫਸਲ ’ਤੇ ਇਹ ਬਿਮਾਰੀ ਪਹਿਲਾਂ ਲੱਗੀ ਫਸਲ (ਮੁੱਖ ਸਮੇਂ ਦੀ ਫਸਲ) ਤੋਂ ਆ ਜਾਂਦੀ ਹੈ, ਜਿਸ ਕਾਰਨ ਕਰੂੰਬਲਾਂ ਮਰ ਜਾਂਦੀਆਂ ਹਨ, ਤਣੇ ’ਤੇ ਭੂਰੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਛੋਟੀ ਉਮਰ ਦੇ ਬੂਟੇ ਜਲਦੀ ਮਰ ਜਾਂਦੇ ਹਨ। ਉਨ੍ਹਾਂ ਬਹਾਰ ਰੁੱਤ ਦੇ ਆਲੂਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਸਮੇਂ-ਸਮੇਂ ਸਿਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਝੁਲਸ ਰੋਗ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫਸਲ ’ਤੇ ਸਿਸਟੈਮਿਕ ਉੱਲੀਨਾਸ਼ਕਾਂ ਜਿਵੇਂ ਕਿ 700 ਗ੍ਰਾਮ ਮਿਲੋਡੀ ਡਿਊ ਜਾਂ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 ਜਾਂ ਸੈਕਟਿਨ ਜਾਂ 250 ਮਿ.ਲਿ. ਰੀਵਸ ਜਾਂ 200 ਮਿ.ਲਿ ਈਕੂਏਸ਼ਣ ਪ੍ਰੋ ਨੂੰ 250 ਤੋਂ 350 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 10 ਦਿਨ੍ਹਾਂ ਦੇ ਵਕਫੇ ’ਤੇ ਦੋ ਛਿੜਕਾਅ ਕਰਨ ਤਾਂ ਜੋ ਇਸ ਰੋਗ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਰੋਗ ਦਾ ਹਮਲਾ ਆਲੂਆਂ ਤੋਂ ਇਲਾਵਾ ਨੈੱਟ/ਪੌਲੀਹਾਊਸ ਵਿੱਚ ਲੱਗੀ ਟਮਾਟਰਾਂ ਦੀ ਫਸਲ ’ਤੇ ਵੀ ਹੋ ਸਕਦਾ ਹੈ। ਟਮਾਟਰਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰ ਸਮੇਂ ਸਿਰ ਛਿੜਕਾਅ ਕਰਕੇ ਆਪਣੀ ਟਮਾਟਰਾਂ ਦੀ ਫਸਲ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਉਨ੍ਹਾਂ ਆਲੂਆਂ ਦੇ ਬੀਜ ਉਤਪਾਦਕ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਬੀਜ ਵਾਲੇ ਆਲੂਆਂ ਨੂੰ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਇੰਨ੍ਹਾਂ ਰੋਗਾਂ ਨਾਲ ਪ੍ਰਭਾਵਿਤ ਆਲਅੂਾਂ ਨੂੰ ਛਾਂਟ ਕੇ ਨਸ਼ਟ ਕਰ ਦੇਣ। ਇਸ ਤਰ੍ਹਾਂ ਕਰਨ ਨਾਲ ਬੀਜ ਰਾਹੀਂ ਫੈਲਣ ਵਾਲੀਆਂ ਇਹ ਬਿਮਾਰੀਆਂ ਨੂੰ ਅੱਗੋ ਨਵੇਂ ਖੇਤਾਂ ਜਾਂ ਖੇਤਰਾਂ ’ਚ ਫੈਲ਼ਣ ਤੋਂ ਰੋਕਿਆ ਜਾ ਸਕਦਾ ਹੈ।

gagan phul 9 January 2024 9 January 2024
Share This Article
Facebook Twitter Whatsapp Whatsapp Email Print
Previous Article ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਫਾਰਐਵਰ ਲਿਵਿੰਗ ਕੰਪਨੀ ਲਈ ਇੰਟਰਵਿਊ
Next Article ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ’ਚ 646 ਲੰਬਿਤ ਇੰਤਕਾਲਾਂ  ਦਾ ਕੀਤਾ ਨਿਪਟਾਰਾ-ਡਿਪਟੀ ਕਮਿਸ਼ਨਰ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ166
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ756
  • ਪਟਿਆਲਾ15
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ299
  • ਬਰਨਾਲਾ70
  • ਬਲਾਗ90
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ751
  • ਮਾਲਵਾ2,595
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ166
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,283
    • ਦੋਆਬਾ18
    • ਮਾਝਾ20
    • ਮਾਲਵਾ2,595
  • ਪਟਿਆਲਾ15
  • ਪੁਸਤਕ ਸਮੀਖਿਆ9
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ299
  • ਬਰਨਾਲਾ70
  • ਬਲਾਗ90
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ751
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?