27 ਦਸੰਬਰ (ਕਰਨ ਭੀਖੀ) ਭੀਖੀ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਹਮੀਰਗੜ੍ਹ ਢੈਪਈ ਦੇ ਬੰਦ ਪਏ ਟੋਲ ਪਲਾਜੇ ਤੇ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਜ਼ਿਲ੍ਹੇ ਅਤੇ ਬਲਾਕਾਂ ਅਤੇ ਪਿੰਡਾਂ ਦੀ ਇਕਾਈਆਂ ਦੇ ਆਗੂ ਸ਼ਾਮਿਲ ਰਹੇ , ਇਸ ਮੌਕੇ ਵੱਖ ਵੱਖ ਆਗੂਆਂ ਨੇ ਬੋਲਦਿਆਂ ਆਪਣੇ ਸੁਝਾਅ ਪੇਸ਼ ਕੀਤੇ, ਜਿਲਾ ਪ੍ਰਧਾਨ ਲਸ਼ਮਣ ਸਿੰਘ ਚੱਕ ਅਲੀ ਸ਼ੇਰ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਰਕੇ ਜਿਹੜਾ ਇਹ ਰਾਹ ਦੇ ਵਿੱਚ ਕਿਸੇ ਤਰ੍ਹਾਂ ਦਾ ਰੋੜਾ ਨਾ ਬਣੇ ਇਸ ਕਰਕੇ ਕੰਮ ਹੋਲੀ ਚੱਲ ਰਿਹਾ ਹੈ, ਅੱਜ 27 ਦਸੰਬਰ ਨੂੰ ਮੀਟਿੰਗ ਕਰਕੇ ਆਉਣ ਵਾਲੀ 2 ਜਨਵਰੀ ਨੂੰ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕੀਤਾ, ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ 1 ਜਨਵਰੀ ਨੂੰ ਬੀਕੇਯੂ ਡਕੌਂਦਾ ਦੀ ਸੂਬੇ ਦੀ ਮੀਟਿੰਗ ਦੀ ਮੀਟਿੰਗ ਹੋਵੇਗੀ, ਅਤੇ 2 ਜਨਵਰੀ ਨੂੰ ਪਿੰਡ ਹਮੀਰਗੜ੍ਹ ਢੈਪਈ ਦੇ ਟੋਲ ਪਲਾਜੇ ਤੇ ਜਿਲੇ ਦਾ ਵੱਡਾ ਇਕੱਠ ਕਰਕੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਿੰਡ ਕਾਈ ਦੇ ਪ੍ਰਧਾਨ ਦਰਸ਼ਨ ਸਿੰਘ, ਸਾਬਕਾ ਸਰਪੰਚ ਧਨਜੀਤ ਸਿੰਘ, ਅਜੈਬ ਢੈਪਈ,ਹਾਕਮ ਢੈਪਈ, ਅਜ਼ੈਬ ਸਿੰਘ ਪ੍ਰਧਾਨ, ਕੁਲਦੀਪ ਜੱਸੜਵਾਲ, ਨਾਜ਼ਰ ਬੁਰਜ ਰਾਠੀ, ਗੁਰਬਖਸ਼ ਸਿੰਘ ਅਲੀਸ਼ੇਰ,ਮੀਤ ਪ੍ਰਧਾਨ ਕੁੱਲਦੀਪ ਸਮਾਓ , ਬਲਾਕ ਪ੍ਰਧਾਨ ਸੁਖਦੇਵ ਸਿੰਘ ਸਮਾਓਂ, ਮਨਜੀਤ ਸਿੰਘ ਪੱਪੀ , ਸੀਨੀਅਰ ਮੀਤ ਪ੍ਰਧਾਨ ਰਾਜ ਪਾਲ ਅਲੀਸ਼ੇਰ
ਤੋਂ ਇਲਾਵਾ ਹੋਰ ਵੀ ਲੋਕ ਸ਼ਾਮਲ ਸਨ।
ਬੀਕੇਯੂ ਡਕੌਂਦਾ ਨੇ ਹਮੀਰਗੜ੍ਹ ਢੈਪਈ ਦੇ ਟੋਲ ਪਲਾਜੇ ਤੇ ਕੀਤੀ ਮੀਟਿੰਗ, 2 ਜਨਵਰੀ ਨੂੰ ਅਗਲੇ ਸੰਘਰਸ਼ ਦਾ ਐਲਾਨ
Leave a comment