ਪੱਤਰ ਪ੍ਰੇਰਕ, 23 ਜਨਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਮਾਨਸਾ ਦੇ ਬਿਜਲੀ ਐਕਸੀਅਨ ਦਾ ਘਿਰਾਓ ਕੀਤਾ ਗਿਆ।ਤੇ ਮੰਗ ਪੱਤਰ ਦਿੱਤਾ ਗਿਆ।ਕਿ ਸਰਕਾਰ ਵਲੋਂ ਬਿਜਲੀ ਦੀ ਸਪਲਾਈ ਵਾਧੂ ਦੇਣ ਦੇ ਵੱਡੇ ਵੱਡੇ ਬਿਆਨਾਂ ਤੋਂ ਮਗਰੋਂ ਲੱਗਦੇ ਵੱਡੇ ਵੱਡੇ ਕੱਟਾਂ ਕਾਰਨ ਲੋਕਾਂ ਦੇ ਜੀਵਨ ਵਿੱਚ ਮੁਸ਼ਕਲਾਂ ਆ ਰਹੀਆਂ ਨੇ।ਕਈ ਵਾਰ ਅਫਸਰਾਂ ਨੂੰ ਮਿਲ ਕੇ ਇਹਦਾ ਹੱਲ ਕਰਨ ਲਈ ਕਿਹਾ ਗਿਆ ਸੀ।ਪਰ ਸਰਕਾਰ ਦੀ ਤਰਾਂ ਅਫ਼ਸਰਸ਼ਾਹੀ ਵੀ ਕੁੰਭਕਰਨੀ ਨੀਂਦ ਸੁੱਤੀ ਹੋਣ ਕਰਕੇ ਕੋਈ ਗੱਲ ਨਾ ਬਣੀ।ਕਿਸਾਨ ਆਗੂਆਂ ਨੇ ਮਾਨਸਾ ਦੇ ਐਕਸੀਅਨ ਦੇ ਘਿਰਾਓ ਸਮੇਂ ਦੱਸਿਆ ਕਿ ਕਿਵੇਂ ਮਹਿਕਮੇ ਦੀ ਅਣਗਹਿਲੀ ਕਾਰਨ ਕਣਕਾਂ ਨੂੰ ਪਾਣੀ ਲਾਉਣਾ ਔਖਾ ਹੋਇਆ ਪਿਆ।ਕੱਟ ਕਾਰਨ ਬਿਜਲੀ ਦੀ ਖਪਤ ਵੀ ਵਧਦੀ ਐ ਤੇ ਕਣਕ ਨੂੰ ਪਾਣੀ ਵੀ ਨੀਂ ਲੱਗ ਰਿਹਾ।
ਇਸੇ ਤਰ੍ਹਾਂ ਘਰੇਲੂ ਸਪਲਾਈ ਵਿੱਚ ਤੜਕੇ , ਆਥਣੇ ਘਰੇ ਕੰਮ ਵੇਲੇ ਰੋਜ਼ ਹੀ ਲਾਈਟ ਕੱਟੇ ਜਾਣ ਨਾਲ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬੱਚਿਆਂ ਦੀ ਪੜ੍ਹਾਈ ਤੇ ਭੈੜਾ ਅਸਰ ਪੈਂਦਾ ਹੈ। ਪਸ਼ੂਆਂ ਨੂੰ ਪਾਣੀ ਪਿਲਾਉਣ ਵਿਚ ਦਿੱਕਤ ਆਉਂਦੀ ਹੈ, ਦੋਵੇਂ ਵੇਲੇ ਕੰਮ ਹੁੰਦਾ ਘਰਾਂ ਵਿੱਚ, ਤੇ ਮਹਿਕਮਾ ਬਿਜਲੀ ਬੰਦ ਕਰ ਦਿੰਦਾ ਹੈ। ਲੋਕਾਂ ਦੇ ਘਰਾਂ ਦੇ ਬਨੇਰਿਆਂ ਨਾਲ ਖਹਿੰਦੀਆਂ ਤਾਰਾਂ ਜਾਂ ਰਸਤਿਆਂ ਵਿਚ ਨੀਵੀਆਂ ਲਮਕਦੀਆਂ ਤਾਰਾਂ, ਲੋਕਾਂ ਦੇ ਘਰਾਂ ਉਤੋਂ ਦੀ ਲੰਘਦੀਆਂ ਤਾਰਾਂ ਹਰ ਵੇਲੇ ਜਾਨੀ ਮਾਲੀ ਨੁਕਸਾਨ ਦਾ ਖੌਅ ਬਣੀਆਂ ਨੂੰ ਸਹੀ ਦਰੁਸਤ ਕਰਕੇ ਮਹਿਕਮੇ ਅਤੇ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ।ਇਸ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ ਨੇ ਕੀਤੀ। ਜਦੋਂ ਕਿ ਸਟੇਜ ਸੈਕਟਰੀ ਜ਼ਿਲ੍ਹਾ ਮੀਤ ਪ੍ਰਧਾਨ ਕਰਮ ਸਿੰਘ ਔਤਾਂਵਾਲੀ ਨੇ ਮਹਿਕਮੇ ਦੀਆਂ ਕਮਜ਼ੋਰੀਆਂ ਨੰਗੀਆਂ ਕੀਤੀਆਂ। ਜਥੇਬੰਦੀ ਨੇ ਪ੍ਰੀਪੇਡ ਮੀਟਰ ਲਾਉਣ ਤੋਂ ਜਵਾਬ ਦੇ ਕੇ ਸਿੰਪਲ ਤਰੀਕੇ ਵਾਲੇ ਮੀਟਰਾਂ ਦੀ ਮੰਗ ਕੀਤੀ। ਲੋਕਾਂ ਦੇ ਘਰਾਂ ਦੇ ਵਿੱਚ ਐਵਰੇਜ ਨਾਲ ਲਾਏ ਜਾਂਦੇ ਬਿਲ ਸਹੀ ਤਰੀਕੇ ਨਾਲ ਘਰਾਂ ਦੀ ਰੀਡਿੰਗ ਮੁਤਾਬਕ ਬਿਲ ਬਣਾਉਣ ਦੀ ਮੰਗ ਕੀਤੀ।ਵੱਖ ਵੱਖ ਬੁਲਾਰਿਆਂ ਤੋਂ ਬਿਨਾਂ ਬੀਬੀ ਛਿੰਦਰਪਾਲ ਕੌਰ ਬੀਕੇਯੂ ਡਕੌਂਦਾ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਕੋ-ਕਨਵੀਨਰ, ਹਰਦੇਵ ਸਿੰਘ ਬੁਰਜ ਰਾਠੀ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ ਜਨਰਲ ਸਕੱਤਰ ਮਾਨਸਾ, ਮਨਜੀਤ ਸਿੰਘ ਉਲਕ ਪ੍ਰਧਾਨ ਝੁਨੀਰ, ਸੁਖਦੇਵ ਸਿੰਘ ਪ੍ਰਧਾਨ ਭੀਖੀ, ਰਾਜਪਾਲ ਸਿੰਘ ਅਲੀਸ਼ੇਰ ਕਲਾਂ, ਕੁਲਵੰਤ ਸਿੰਘ ਸੱਦਾ ਸਿੰਘ ਵਾਲਾ, ਰੂਪ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਭੀਖੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਧਲੇਵਾਂ ਬੁਢਲਾਡਾ ਦੇ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਧਰਨੇ ਵਿੱਚ ਮੌਜੂਦ ਸਨ। ਐਕਸੀਅਨ ਸਾਹਿਬ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਜਲਦੀ ਹੀ ਇਹ ਸਾਰੀਆਂ ਮੰਗਾਂ ਪੂਰੀਆਂ ਕਰਕੇ ਜਥੇਬੰਦੀ ਵਲੋਂ ਦਿਤੇ ਮੰਗ ਪੱਤਰ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਪਰੰਤ ਪਹੁੰਚੇ ਹੋਏ ਕਿਸਾਨ ਦਾ ਧੰਨਵਾਦ ਕੀਤਾ ਗਿਆ।
ਬੀਕੇਯੂ ਏਕਤਾ ਡਕੌਂਦਾ ਵਲੋਂ ਬਿਜਲੀ ਐਕਸੀਅਨ ਦਾ ਕੀਤਾ ਘਿਰਾਓ
Leave a comment