ਬਠਿੰਡਾ 26 ਸਤੰਬਰ
ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਿਜ਼ਨਸ ਬਲਾਸਟਰ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਸਕੂਲ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਟ੍ਰੇਨਿੰਗ ਵਿੱਚ ਬੱਚਿਆਂ ਨੂੰ ਕਾਰੋਬਾਰ ਸਬੰਧੀ ਸਿਖਲਾਈ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਸਵੈ ਨਿਰਭਰ ਹੋਣ ਦਾ ਹੁਨਰ ਸਿਖਾਇਆ ਜਾਵੇਗਾ।
ਇਸ ਟ੍ਰੇਨਿੰਗ ਦੇ ਇੰਚਾਰਜ ਰਾਜਵੀਰ ਸਿੰਘ ਔਲਖ ਜ਼ਿਲ੍ਹਾ ਗਾਈਡੈਸ ਕੋਸਲਰ ਲਗਾਏ ਹਨ
ਇਸ ਟ੍ਰੇਨਿੰਗ ਲਈ ਬਲਾਕ ਕੋਸਲਰ ਬਠਿੰਡਾ ਲਈ ਲੈਕਚਰਾਰ ਰੁਪਿੰਦਰ ਕੌਰ,ਸੰਗਤ ਮੰਡੀ ਕੁਲਵਿੰਦਰ ਸਿੰਘ
,ਗੋਨਿਆਣਾ ਬਲਰਾਜ ਸਿੰਘ, ਭਗਤਾਂ ਭਾਈ ਦੇ ਲਵਜੀਤ ਸਿੰਘ,ਮੌੜ ਮੰਡੀ ਦੇ ਕ੍ਰਿਸ਼ਨ ਗੋਪਾਲ, ਤਲਵੰਡੀ ਸਾਬੋ ਦੇ ਰਾਜੀਵ ਗੋਇਲ, ਰਾਮਪੁਰਾ ਤੋਂ ਲੈਕਚਰਾਰ ਸੁਖਦੀਪ ਕੌਰ ਲਗਾਏ ਗਏ ਹਨ।