31 ਜੁਲਾਈ 2024 ਤੱਕ ਆਨਲਾਈਨ ਪੋਰਟਲ ਰਾਹੀਂ ਕੀਤਾ ਜਾ ਸਕਦਾ ਹੈ ਅਪਲਾਈ
16 ਮਈ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਦੇਸ਼ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਯੋਜਨਾ ਅਧੀਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਐਵਾਰਡ ਲਈ ਉਹ ਬੱਚੇ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਬੱਚਿਆਂ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਕਿਸੇ ਖੇਤਰ ਵਿਚ ਨਵੀਂ ਖੋਜ, ਸਮਾਜਿਕ ਸੇਵਾਵਾਂ ਦੇ ਖੇਤਰ, ਵਾਤਾਵਰਨ ਦੇ ਖੇਤਰ, ਸਪੋਰਟਸ ਦੇ ਖੇਤਰ, ਕਲਾ ਅਤੇ ਸਭਿਆਚਾਰ ਅਤੇ ਵਿਗਿਆਨ ਤੇ ਟੈਕਨਾਲੋਜੀ ਆਦਿ ਦੇ ਖੇਤਰ ਵਿਚ ਕੋਈ ਬਹਾਦਰੀ/ਪ੍ਰਾਪਤੀ ਵਾਲਾ ਕੰਮ ਕੀਤਾ ਹੋਵੇ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਬਾਲ ਪੁਰਸਕਾਰ ਸਬੰਧੀ ਅਰਜ਼ੀਆਂ ਸਿਰਫ ਆਨਲਾਈਨ ਪੋਰਟਲ ਰਾਹੀਂ ਮਿਤੀ 31 ਜੁਲਾਈ 2024 ਤੱਕ ਹੀ ਭਰੀਆਂ ਜਾਣੀਆਂ ਹਨ। ਆਨਲਾਈਨ ਅਪਲਾਈ ਕਰਨ ਲਈ ਬੱਚੇ ਦੀ ਉਮਰ 5 ਸਾਲ ਤੋਂ ਘੱਟ ਅਤੇ 18 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਸ ਵਾਸਤੇ ਨੈਸ਼ਨਲ ਐਵਾਰਡ ਪੋਰਟਲ ਵੈਬਸਾਈਟ ਦੇ ਲਿੰਕ https//awards.gov.in ‘ਤੇ ਅਪਲਾਈ ਕੀਤਾ ਜਾ ਸਕਦਾ ਹੈ।