9 ਦਸੰਬਰ (ਗਗਨਦੀਪ ਸਿੰਘ) ਫੂਲ ਟਾਊਨ: ਅੱਜ ਮਿਤੀ 09 ਦਸੰਬਰ 2023 ਨੂੰ ਪਿੰਡ ਫੂਲ ਟਾਊਨ ਜ਼ਿਲ੍ਹਾ ਬਠਿੰਡਾ ਵਿਖੇ ਫੂਲ ਟਾਊਨ ਦੇ ਲੇਖਕਾਂ ਨੇ ਸਰਬਸੰਮਤੀ ਨਾਲ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ ਫੂਲ ਟਾਊਨ ਦੀ ਸਥਾਪਨਾ ਕੀਤੀ। ਜਿਸ ਵਿੱਚ ਸਰਬਸੰਮਤ ਨਾਲ ਸ਼ਮਸ਼ੇਰ ਸਿੰਘ ਮੱਲੀ (ਪ੍ਰਧਾਨ), ਗੁਰਕੀਰਤ ਸਿੰਘ ਔਲਖ (ਮੀਤ ਪ੍ਰਧਾਨ), ਗਗਨ ਫੂਲ (ਜਨਰਲ ਸਕੱਤਰ), ਗੁਰਜੀਤ ਸਿੰਘ ਜਟਾਣਾ (ਦਫ਼ਤਰ ਸਕੱਤਰ), ਜਗਤਾਰ ਸਿੰਘ ਰਤਨ (ਵਿੱਤ ਸਕੱਤਰ), ਐਡਵੋਕੇਟ ਜੱਗਾ ਸਿੰਘ ਸਰਾਂ (ਕਾਨੂੰਨੀ ਸਲਾਹਕਾਰ ਸਿਵਲ ਕੋਰਟ ਫੂਲ), ਬੰਤ ਸਿੰਘ ਫੂਲਪੁਰੀ (ਮੁੱਖ ਸਲਾਹਕਾਰ), ਮਾ. ਅਵਤਾਰ ਸਿੰਘ (ਸਲਾਹਕਾਰ) ਅਤੇ ਗੁਰਬਖਸ਼ੀਸ਼ ਸਿੰਘ (ਪ੍ਰੈੱਸ ਸਕੱਤਰ) ਵਜੋਂ ਨਿਯੁਕਤ ਕੀਤੇ ਗਏ। ਇਸ ਤਰਾਂ ਨੌਂ ਮੈਂਬਰੀ ਕਮੇਟੀ ਦਾ ਗਠਨ ਹੋਇਆ ਅਤੇ ਨੌਂ ਮੈਂਬਰੀ ਕਮੇਟੀ ਵੱਲੋਂ ਫ਼ੈਸਲਾ ਲੈਂਦਿਆਂ ਸਭਾ ਦਾ ਸਥਾਪਨਾ ਦਿਵਸ 21 ਫਰਵਰੀ 2024 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਮਨਾਉਣਾ ਨਿਸ਼ਚਿਤ ਹੋਇਆ ਅਤੇ ਸਭਾ ਦਾ ਮੈਂਬਰ ਬਣਨ ਲਈ ਸਿਰਫ਼ 200/- ਰੁਪਏ ਦੀ ਸਹਿਯੋਗ ਰਾਸ਼ੀ ਰੱਖੀ ਗਈ। ਮੀਟਿੰਗ ਦੌਰਾਨ ਪਿੰਡ ਦੇ ਬਹੁਤ ਮਿਹਨਤੀ ਨੌਜਵਾਨ ਲੇਖਕ ਗਗਨ ਫੂਲ ਨੇ ਆਪਣੀ ਛਪੀ ਪੁਸਤਕ “ਡਾ. ਅੰਬੇਡਕਰ ਦੀ ਸੰਘਰਸ਼ ਗਾਥਾ” ਭੇਂਟ ਕੀਤੀ। ਅਖ਼ੀਰ ਵਿੱਚ ਪ੍ਰਧਾਨ ਸ਼ਮਸ਼ੇਰ ਸਿੰਘ ਮੱਲੀ ਵੱਲੋਂ ਸਭਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।