ਮਾਨਵ ਸਹਾਰਾ ਕਲੱਬ ਫੂਲ ਟਾਊਨ ਨੇ ਕੀਤੀ ਅਚਨਚੇਤ ਬੈਠਕ
ਬਠਿੰਡਾ, 14 ਸਤੰਬਰ (ਗਗਨਦੀਪ ਸਿੰਘ) ਫੂਲ ਟਾਊਨ: ਅੱਜ ਮਿਤੀ 14 ਸਤੰਬਰ ਨੂੰ ਮਾਨਵ ਸਹਾਰਾ ਕਲੱਬ ਰਜਿ: ਫੂਲ ਟਾਊਨ ਦੇ ਦਫਤਰ ਵਿਖੇ ਅਚਨਚੇਤ ਮੀਟਿੰਗ ਹੋਈ। ਜਿਸ ਵਿੱਚ ਚੌਧਰੀ ਬਾਬਾ ਫੂਲ ਜੀ ਦੇ ਜਨਮ ਦਿਹਾੜੇ ਮੌਕੇ ਆ ਰਹੇ ਸਲਾਨਾ ਸਮਾਗਮ ਮਿਤੀ 17, 18 ਸਤੰਬਰ ਨੂੰ ਕਲੱਬ ਵੱਲੋਂ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਤੇ ਲਿਆਂਦੇ ਗਏ ਅੰਤਿਮ ਯਾਤਰਾ ਵਾਹਨ ਨੂੰ ਲੋਕ ਅਰਪਣ ਕੀਤਾ ਜਾਵੇਗਾ। ਜਿਵੇਂ ਕਿ ਕਲੱਬ ਵੱਲੋਂ ਪਿਛਲੇ 2 ਸਾਲ ਤੋਂ ਐਂਬੂਲੈਂਸ ਸੇਵਾ ਇਲਾਕੇ ਵਿੱਚ ਦਿੱਤੀ ਜਾ ਰਹੀ ਹੈ। ਕਲੱਬ ਵੱਲੋਂ ਹੁਣ ਤੱਕ 300 ਤੋਂ ਵੱਧ ਕੇਸ ਕਵਰ ਕੀਤੇ ਜਾ ਚੁੱਕੇ ਹਨ, ਜਿਸ ਵਿੱਚ ਡਿਲੀਵਰੀ ਕੇਸ, ਰੋਡ ਐਕਸੀਡੈਂਟ ਕੇਸ ਅਤੇ ਹੋਰ ਐਮਰਜੈਂਸੀ ਕੇਸ ਆਉਂਦੇ ਹਨ। ਮੈਨੇਜਮੈਂਟ ਕਮੇਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ TATA 407 ਗੱਡੀ ਪਿਛਲੇ ਦਿਨਾਂ ਚ ਖਰੀਦੀ ਗਈ ਸੀ, ਜਿਸ ਨੂੰ ਅੰਤਿਮ ਯਾਤਰਾ ਵਾਹਨ ਵਜੋਂ ਵਰਤਿਆ ਜਾਵੇਗਾ ਜਿਹੜੀ ਕਿ ਬਿਲਕੁਲ ਤਿਆਰ ਹੋ ਚੁੱਕੀ ਹੈ ਅਤੇ ਬਾਬਾ ਫੂਲ ਹੀ ਦੇ ਸਲਾਨਾ ਮੇਲੇ ਮੌਕੇ ਇਹ ਵਾਹਨ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਅੰਤ ਵਿੱਚ ਪ੍ਰਧਾਨ ਪਲਵਿੰਦਰ ਸਿੰਘ ਮੱਖਣ ਜੀ ਨੇ ਕਿਹਾ ਕਿ ਇਲਾਕੇ ਅਤੇ ਨਗਰ ਦੇ ਸਹਿਯੋਗ ਨਾਲ ਤੇ ਟੀਮ ਦੀ ਮਿਹਨਤ ਸਦਕਾ ਸੰਸਥਾ ਆਪਣੇ ਟੀਚਿਆਂ ਵੱਲ ਅੱਗੇ ਵੱਧ ਰਹੀ ਹੈ ਅਤੇ ਅੱਗੇ ਵੀ ਸਮੂਹ ਇਲਾਕਾ ਨਿਵਾਸੀਆਂ ਤੋਂ ਭਰਪੂਰ ਸਹਿਯੋਗ ਦੀ ਉਮੀਦ ਕਰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਤੇ ਸਮੁੱਚੇ ਕਲੱਬ ਵੱਲੋਂ ਦਾਨੀ ਸੱਜਣਾਂ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।