ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡ ਮੁਕਾਬਲਿਆ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ,
ਭੀਖੀ ਦੇ ividAwrQIAW ਨੇ ਭਾਗ ਲਿਆ। ਜਿਸ ਵਿੱਚ ਕੱਬਡੀ , ਬਾਸਕਿਟ ਬਾਲ, ਖੋ-ਖੋ, ਰੱਸਾ ਕੱਸੀ , ਸਕੇਟਿੰਗ ਅਤੇ ਜਿਮਨਾਸਟਿਕ ਖੇਡਾਂ
ਵਿੱਚ ਭਾਗ ਲੈਂਦਿਆਂ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ। ਸਕੂਲ ਦੇ ਡੀ. ਪੀ. ਈ
ਅਮਨਦੀਪ ਸਿੰਘ ਨੇ ਦੱਸਿਆ ਕਿ ਅੰਡਰ -19 (ਮੁੰਡੇ) ਵਾਲੀਬਾਲ ਵਿੱਚ ਪਹਿਲਾ ਸਥਾਨ , ਅੰਡਰ -14 (ਮੁੰਡੇ) ਰੱਸਾ ਕੱਸੀ ਵਿੱਚ ਪਹਿਲਾ ਸਥਾਨ,
ਅੰਡਰ -14 (ਲੜਕੀਆਂ) ਰੱਸਾ ਕੱਸੀ ਵਿੱਚ ਪਹਿਲਾ ਸਥਾਨ,ਅੰਡਰ-19 (ਮੁੰਡੇ) ਫੁੱਟਬਾਲ ਵਿੱਚ ਦੂਜਾ ਸਥਾਨ, ਅੰਡਰ -19 (ਮੁੰਡੇ) ਰੱਸਾ ਕੱਸੀ
ਵਿੱਚ ਦੂਜਾ ਸਥਾਨ,ਅੰਡਰ -17 (ਮੁੰਡੇ) ਰੱਸਾ ਕੱਸੀ ਵਿੱਚ ਤੀਜਾ ਸਥਾਨ ਅਤੇ
ਅੰਡਰ -17 (ਲੜਕੀਆਂ) ਰੱਸਾ ਕੱਸੀ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਝੋਲ਼ੀ ਪਾਏ ਅਤੇ ਨਾਲ ਹੀ ਹੋ ਰਹੀਆਂ ਖੇਡਾਂ ਵਤਨ ਪੰਜਾਬ
ਦੀਆਂ ਵਿੱਚ ਸਕੂਲ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਕੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਸ਼ਾਨਦਾਰ ਪ੍ਰਦਰਸ਼ਨ ਤੇ ਸਕੂਲ ਦੇ ਡਾਇਰੈਕਟਰ ਡਾ.
ਜਗਜੀਤ ਸਿੰਘ ਅਤੇ ਪ੍ਰਿੰਸੀਪਲ ਸੰਦੀਪ ਕੌਰ ਨੇ ividAwrQIAW, ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਜ਼ਿਲ੍ਹਾ ਪੱਧਰੀ
ਖੇਡਾਂ ਲਈ ਵੀ ਪ੍ਰੇਰਿਤ ਕੀਤਾ।