ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਤੇ ਅਨੇਕਾਂ ਮਹਾਨ ਸ਼ਖਸੀਅਤਾਂ ਨੇ ਰੁੱਖਾਂ ਦੇ ਗੁਣਗਾਨ ਕੀਤੇ ਹਨ। ਗੀਤ,ਸੰਗੀਤ, ਕਵੀ, ਕਲਾਕਾਰ, ਲੇਖਕਾਂ ਦੀ ਕਲਮ ਦੇ ਜੋਹਰ ਬਣੇ ਹਨ। ਹਰ ਤਰ੍ਹਾਂ ਦੀ ਜਮੀਨ ਉੱਤੇ ਚਾਹੇ ਮਾਰੂਥਲ, ਪਹਾੜ,ਬਰਫ ਚਾਹੇ ਮੈਦਾਨ ਰੁੱਖ ਹਰ ਥਾਂ ਮਨੁੱਖ ਦਾ ਸਾਥ ਆਪਣੇ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਦਿੰਦੇ ਹਨ। ਪੰਜ ਤੱਤਾਂ ਵਿੱਚੋਂ ਪਹਿਲੇ ਤੱਤ ਹਵਾ ਦਾ ਜੀਵਨ ਦਾਤਾ ਰੁੱਖ ਹੀ ਹੈ। ਜਦੋਂ ਦੀ ਸ੍ਰਿਸ਼ਟੀ ਸਾਜੀ ਪਾਣੀ ਤੋਂ ਬਾਅਦ ਬੇਲ ਬੂਟੇ ਰੁੱਖ ਹੋਂਦ ਵਿੱਚ ਆਏ। ਰੁੱਖ ਮਨੁੱਖ ਅਤੇ ਜੀਵ ਜੰਤੂਆਂ ਦੀਆਂ ਜਰੂਰਤਾਂ ਪੂਰੀਆਂ ਕਰਦੇ ਹਨ।ਮਨੁੱਖ ਲਈ ਲੱਕੜਾਂ, ਹਵਾ,ਫਲ, ਫੁਲ, ਜੜੀ ਬੂਟੀਆਂ ਤੇ ਪੰਛੀਆਂ ਨੂੰ ਰੈਣ ਬਸੇਰਾ ਬਖਸ਼ਿਆ ਹੈ। ਰੁੱਖ ਜਿੱਥੇ ਗਰਮੀ ਵਿੱਚ ਠੰਡੀਆਂ ਹਵਾਵਾਂ ਦਿੰਦੇ ਹਨ ਉੱਥੇ ਸਰਦ ਹਵਾਵਾਂ ਤੋਂ ਬਚਾਉਂਦੇ ਹਨ।ਆਕਸੀਜਨ ਦੀ ਘਾਟ ਨਾਲ ਮੌਤਾਂ ਹੋ ਰਹੀਆਂ ਹਨ। ਸ਼ੁੱਧ ਹਵਾ ਨਹੀਂ ਤਾਂ ਹੀ ਫੇਫੜਿਆਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਉਰਜਾ ਉੱਤੇ ਹੋਣ ਵਾਲੇ ਖਰਚਿਆਂ ਵਿੱਚ ਕਮੀ ਲਿਆਉਣ ਵਿੱਚ ਮਨੁੱਖਾਂ ਦੀ ਸਹਾਇਤਾ ਕਰਦੇ ਹਨ। ਘਰਾਂ ਦੇ ਨੇੜੇ ਲੱਗੇ ਰੁੱਖ ਠੰਡਕ ਦਿੰਦੇ ਹਨ। ਹਵਾ ਸਾਫ ਕਰਦੇ ਹਨ।ਰੁੱਖਾਂ ਕਰਕੇ ਬਰਸਾਤਾਂ ਆਉਂਦੀਆਂ ਹਨ।ਵੱਖ ਵੱਖ ਰੁੱਖਾਂ ਦੇ ਵੱਖ ਵੱਖ ਦਵਾਈਆਂ ਬਣਦੀਆਂ ਹਨ ਜੋ ਹਰ ਪੱਖੋਂ ਮਨੁੱਖੀ ਸਰੀਰ ਲਈ ਜਰੂਰੀ ਹੈ।ਰੁੱਖਾਂ ਨਾਲ ਰਹਿਣ ਵਾਲਾ ਵਿਅਕਤੀ ਦਾ ਸੁਭਾਅ ਸ਼ਾਂਤ,ਸਰਲ ਤੇ ਸਹਿਜ ਬਣਦਾ ਹੈ। ਰੁੱਖ ਧਰਤੀ ਦੀ ਮਿੱਟੀ ਨੂੰ ਬੰਨ ਕੇ ਰੱਖਦੇ ਹਨ। ਮਿੱਟੀ ਖੁਰਨ ਦੀ ਪ੍ਰਕਿਰਿਆ ਨੂੰ ਰੋਕਦੇ ਹਨ।ਸੇਮ ਵਾਲੀ ਜਗ੍ਹਾ ਨੂੰ ਕੁਝ ਰੁੱਖ ਖੇਤੀ ਯੋਗ ਬਣਾਉਂਦੇ ਹਨ। ਰੁੱਖ ਸਾਡੇ ਦਿਨ, ਮਹੀਨਿਆਂ, ਮੇਲੇ,ਤਿਉਹਾਰਾਂ ਅਤੇ ਖਾਸ ਮੌਕਿਆਂ ਨਾਲ ਹੀ ਨਹੀਂ ਜੁੜੇ ਸਾਡੀਆਂ ਭਾਵਨਾਵਾਂ ਨਾਲ ਵੀ ਜੁੜੇ ਹੋਏ ਹਨ। ਪਰ ਹੁਣ ਆਧੁਨਿਕ ਮਨੁੱਖ ਸ਼ਹਿਰੀਕਰਨ ਤਕਨੀਕਾਂ ਵੱਲ ਵੱਧਦਾ ਰੁੱਖਾਂ ਨੂੰ ਵਿਸਾਰ ਚੁੱਕਾ ਹੈ ਅਤੇ ਇੰਨੇ ਕੁ ਰੁੱਖ ਕੱਟ ਦਿੱਤੇ ਗਏ ਨੇ ਕਿ ਦੁਨੀਆਂ ਵਿੱਚ ਹਾਹਾਕਾਰ ਮੱਚ ਗਿਆ। ਹੁਣ ਚਿੰਤਾ ਦਾ ਵਿਸ਼ਾ ਬਣ ਗਿਆ। ਧਰਤੀ ਤੇ ਗਰਮੀ ਵੱਧ, ਓਜੋਨ ਤੇ ਮਾੜੇ ਪ੍ਰਭਾਵ ਅਤੇ ਸਮੁੰਦਰ ਦਾ ਆਕਾਰ ਵਧਣ ਲੱਗ ਪਿਆ। ਚਾਰੇ ਪਾਸੇ ਜਮੀਨਾਂ ਖਰਾਬ ਹੋ ਗਈਆਂ ਹੜਾਂ ਦੀ ਸਥਿਤੀ ਬਣ ਗਈ ਅਤੇ ਧਰਤੀ ਵਿਨਾਸ਼ ਵੱਲ ਵੱਧ ਚੁੱਕੀ ਹੈ। ਧਰਤੀ ਦੂਸ਼ਿਤ ਅਤੇ ਹਵਾਵਾਂ ਜਹਰੀਲੀਆਂ ਬਣ ਚੁੱਕੀਆਂ ਹਨ। ਪਹਿਲਾਂ ਤਾਂ ਰੁੱਖਾਂ ਨੂੰ ਕੱਟਦੇ ਗਏ ਅਤੇ ਹੁਣ ਅਸੀਂ ਘਬਰਾਹਟ ਮਹਿਸੂਸ ਕਰਦੇ ਹਾਂ। ਰੁੱਖ ਜੰਗਲ ਇੰਨੇ ਕੁ ਕੱਟ ਤੇ ਪਤਾ ਨਹੀਂ ਸੀ ਕਿ ਰੁੱਖਾਂ ਬਿਨਾਂ ਜਮੀਨ ਜਿੰਦਗੀ ਨਹੀਂ ਹੋ ਸਕਦੀ ਰੁੱਖ ਸਾਡੀ ਪਹਿਲੀ ਲੋੜ ਹੈ। ਇਹ ਰੁੱਖ ਹੀ ਹਨ ਜੋ ਸੂਰਜੀ ਕਿਰਨਾਂ ਨੂੰ ਆਪਣੇ ਅੰਦਰ ਸਮਾ ਲੈਂਦੇ ਹਨ। ਹੁਣ ਮਨੁੱਖ,ਜੀਵ,ਜੰਤੂ,ਪੰਛੀ ਮੁਸ਼ਕਲਾ ਚ ਪੈ ਗਿਆ ਹੈ। ਅਸੀ ਰੁੱਖ ਨਹੀਂ ਜ਼ਿੰਦਗੀ ਦਾ ਅੰਗ ਕੱਟਦੇ ਆ ਰਹੇ ਹਾਂ।ਮੁਸ਼ਕਲਾਂ ਤਾਂ ਹੁਣ ਸ਼ੁਰੂ ਹੋ ਗਈਆਂ ਹਨ।ਰੁੱਖ ਬੱਦਲਾਂ ਨੂੰ ਆਪਣੇ ਵੱਲ ਖਿੱਚਦੇ ਨੇ ਉਹਨਾਂ ਦੀ ਠੰਡਕ ਬੱਦਲਾਂ ਨੂੰ ਆਪਣੇ ਵੱਲ ਖਿੱਚਦੀ ਹੈ।ਖੁਸ਼ ਹੋ ਕੇ ਬੱਦਲ ਮੀਹ ਪਾਉਂਦੇ ਹਨ। ਅੱਜ ਕੱਲ ਭਾਵੇਂ ਰੁੱਖ ਲਾਉਣ ਲਈ ਨਿੱਤ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਮੁਫਤ ਵਿੱਚ ਪੌਦੇ ਤੇ ਰੁੱਖ ਵੰਡੇ ਜਾਂਦੇ ਹਨ। ਹਰ ਥਾਂ ਜਿਵੇਂ ਸਕੂਲਾਂ, ਕਾਲਜਾਂ, ਗੁਰਦੁਆਰਿਆਂ, ਧਰਮਸ਼ਾਲਾਵਾਂ, ਪੰਚਾਇਤ ਘਰਾਂ, ਸ਼ਮਸ਼ਾਨ ਘਾਟਾਂ,ਮੈਦਾਨਾਂ ਤੇ ਹਰ ਖਾਲੀ ਅਤੇ ਸਾਂਝੀ ਥਾਂ ਤੇ ਬੂਟੇ ਲਗਾਏ ਜਾਂਦੇ ਹਨ। ਨਿਤ ਸੋਸ਼ਲ ਮੀਡੀਆ ਟੀ.ਵੀ., ਅਖਬਾਰਾਂ ਵਿੱਚ ਹਜ਼ਾਰਾਂ ਬੂਟੇ ਲਾਉਣ ਦੀ ਫੋਟੋਆਂ, ਖਬਰਾਂ ਵੇਖਣ ਨੂੰ ਮਿਲਦੀਆਂ ਹਨ। ਪਰ ਸੱਚ ਇਹ ਵੀ ਹੈ ਕਿ ਇਸ ਵਿੱਚ ਬਹੁਤੇ ਫੋਟੋ ਖਿਚਾਉਣ ਤੇ ਖਬਰਾਂ ਲਵਾਉਣ ਤੱਕ ਸੀਮਤ ਹਨ। ਕਈ ਵਾਰ ਬੂਟੇ ਲਾਏ ਤਾਂ ਜਾਂਦੇ ਹਨ ਪਰ ਉੱਥੇ ਤੱਕ ਛੱਡ ਦਿੱਤੇ ਜਾਂਦੇ ਹਨ ਬੂਟੇ ਰੁੱਖ ਲਾਉਣਾ ਹੀ ਨਹੀਂ ਸਗੋਂ ਅਸਲ ਗੱਲ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਦੀ ਪਾਲਣਾ ਕਿਵੇਂ ਆਹ ਗੱਲ ਵੀ ਮਹੱਤਵ ਰੱਖਦੀ ਹੈ ਇੱਕ ਨਵੀਂ ਸੋਚ ਨਾਲ ਨਵੀਂ ਲਹਿਰ ਦੀ ਲੋੜ ਹੈ ਜੋ ਦਿਲੋਂ ਅਸਲ ਵਿੱਚ ਰੁੱਖ ਲਾਉਣ ਤੇ ਸੰਭਾਲਣ ਉਹਨਾਂ ਦੀ ਪਾਲਣ ਪੋਸ਼ਣ ਖਾਦ ਪਾਣੀ ਦੀ ਵਿਵਸਥਾ ਵੀ ਕਰਨ। ਹਰ ਮਨੁੱਖ ਰੁੱਖ ਲਾਵੇ ਅਤੇ ਉਸਦੀ ਪੂਰੀ ਤਰ੍ਹਾ ਸੰਭਾਲ ਵੀ ਕਰੇ।ਆਓ ਆਉਣ ਵਾਲੀ ਪੀੜੀਆਂ ਨੂੰ ਜੀਵਨ ਹੀ ਨਹੀਂ ਸਗੋਂ ਹਰਿਆ ਭਰਿਆ ਸੋਹਣਾ ਸੰਸਾਰ ਦਈਏ ਤਾਂ ਜੋ ਉਹ ਤੰਦਰੁਸਤ ਜੀਵਨ ਬਿਤਾ ਸਕਣ।
ਸੰਦੀਪ ਕੁਮਾਰ (ਹਿੰਦੀ ਅਧਿਆਪਕ )
9464310900
