20 ਸਤੰਬਰ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ 68 ਵੀਆਂ ਸੂਬਾ ਪੱਧਰੀ ਸਕੂਲੀ ਹਾਕੀ ਅੰਡਰ 19 ਲੜਕੀਆ ਦੇ ਹਾਕੀ ਖੇਡ ਦੇ ਮੁਕਾਬਲੇ ਐਸਟ੍ਰੋਟਰਫ ਖੇਡ ਸਟੇਡੀਅਮ ਰਜਿੰਦਰਾ ਕਾਲਜ ਬਠਿੰਡਾ ਵਿਖੇ ਸ਼ੁਰੂ ਹੋ ਗਏ ਹਨ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਲੀਗ ਮੁਕਾਬਲਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜਲੰਧਰ ਨੂੰ, ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੁਕਤਸਰ ਨੇ ਪਟਿਆਲਾ ਨੂੰ, ਲੁਧਿਆਣਾ ਨੇ ਸੰਗਰੂਰ ਨੂੰ, ਤਰਨਤਾਰਨ ਵਿੰਗ ਨੇ ਫਿਰੋਜ਼ਪੁਰ ਨੂੰ, ਸਪੋਰਟਸ ਸਕੂਲ ਘੁੱਦਾ ਵਿੰਗ ਨੇ ਮਾਨਸਾ ਨੂੰ, ਸ੍ਰੀ ਅਮ੍ਰਿਤਸਰ ਸਾਹਿਬ ਨੇ ਫਰੀਦਕੋਟ ਨੂੰ, ਬਰਨਾਲਾ ਨੇ ਮਾਨਸਾ ਨੂੰ, ਜਲੰਧਰ ਨੇ ਫਰੀਦਕੋਟ ਨੂੰ, ਬਰਨਾਲਾ ਨੇ ਸਪੋਰਟਸ ਸਕੂਲ ਘੁੱਦਾ ਵਿੰਗ ਨੂੰ ਹਰਾਇਆ।ਪ੍ਰੀ ਕਵਾਟਰ ਮੁਕਾਬਲੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਟਿਆਲਾ ਨੂੰ ਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ,ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਸੰਦੀਪ ਕੌਰ,ਹਰਪ੍ਰੀਤ ਸਿੰਘ ਚਹਿਲ,ਰਣਧੀਰ ਸਿੰਘ,ਜਗਮੋਹਨ ਸਿੰਘ,ਰਹਿੰਦਰ ਸਿੰਘ , ਰਾਜਵੰਤ ਸਿੰਘ ਮਾਨ,ਭੁਪਿੰਦਰ ਸਿੰਘ ਤੱਗੜ, ਰਾਜਿੰਦਰ ਸ਼ਰਮਾ, ਰਮਨਦੀਪ ਸਿੰਘ, ਗੁਰਜੀਤ ਸਿੰਘ,ਕਰਮਜੀਤ ਕੌਰ, ਬੇਅੰਤ ਕੌਰ, ਸੁਖਦੀਪ ਕੌਰ, ਸੁਖਜਿੰਦਰ ਪਾਲ ਕੌਰ, ਰੁਪਿੰਦਰ ਰਿਸੀ , ਸੈਲਵਿੰਦਰ ਕੌਰ, ਵੀਰਪਾਲ ਕੌਰ, ਹਰਬਿੰਦਰ ਸਿੰਘ ਨੀਟਾ, ਚਰਨਜੀਤ ਸਿੰਘ, ਇਸਟਪਾਲ ਸਿੰਘ ਕੰਗ, ਇਕਬਾਲ ਸਿੰਘ ਹਾਜ਼ਰ ਸਨ।