12 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਐੱਸ.ਪੀ.ਐੱਸ ਪਰਮਾਰ ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਹੇਠ ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਵੱਲੋਂ ਅੱਜ ਮਿਤੀ 12.4.2024 ਪੰਜਾਬ ਪੁਲਿਸ ਦੇ ਤਕਨੀਕੀ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ। ਅੱਜ ਤੋਂ ਬਠਿੰਡਾ ਜਿਲ੍ਹੇ ਵਿੱਚ ਸੋਲਰ ਪਾਵਰ ਅਧਾਰਿਤ ਅਤੇ ਅਸਾਨੀ ਨਾਲ ਪੋਰਟੇਬਲ ਅਤੇ 4ਜੀ, ਵਾਈ ਫਾਈ ਅਧਾਂਰਿਤ ਸੀ.ਸੀ.ਟੀਵੀ ਕੈਮਰੇ ਲਾਂਚ ਕੀਤੇ ਗਏ। ਜਿਹਨਾਂ ਦੀ ਫੁਟੇਜ 24 ਘੰਟੇ ਪੁਲਿਸ ਕੰਟਰੋਲ ਰੂਮ ਤੋਂ ਲਾਈਵ ਮੋਨੀਟਰ ਕੀਤੀ ਜਾ ਸਕਦੀ ਹੈ।
ਇਹਨਾਂ ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਖੂਬੀਆਂ:
1. ਇਹਨਾਂ ਕੈਮਰਿਆਂ ਨੂੰ ਓਪਰੇਟ ਕਰਨ ਲਈ ਬਿਜਲੀ ਦੀ ਕੋਈ ਲੋੜ ਨਹੀ ਹੈ।
2. ਸੋਲਰ ਪਾਵਰ ਨਾਲ ਚਾਰਜ ਹੋਣ ਤੋਂ ਬਾਅਦ ਇਹ ਕੈਮਰੇ 12 ਤੋਂ 18 ਘੰਟੇ ਤੱਕ ਦਾ ਬੈਕਅੱਪ ਦਿੰਦੇ ਹਨ।
3. ਇਹਨਾਂ ਕੈਮਰਿਆਂ ਨੂੰ ਠੋਸ ਟਰਾਈਪੌਟ ਸਟੈਂਡ ਉੱਤੇ ਲਗਾਇਆ ਗਿਆ ਹੈ, ਜੋ ਕਿ ਅਸਾਨੀ ਨਾਲ ਇੱਕ ਵਿਅਕਤੀ ਦੁਆਰਾ ਇੱਕ ਥਾਂ ਤੋ ਦੂਜੀ ਥਾਂ ਲਿਜਾਏ ਜਾ ਸਕਦੇ ਹਨ।
4. ਇਹਨਾਂ ਕੈਮਰਿਆਂ ਵਿੱਚ ਲੱਗੀ 4ਜੀ ਸਿੰਮ ਅਤੇ ਵਾਈ ਫਾਈ ਟੈਕਨੌਲੋਜੀ ਦੀ ਮੱਦਦ ਨਾਲ ਇਹਨਾਂ ਦੀ ਲਾਈਵ ਫੂਟੇਜ ਅਧਿਕਾਰੀਆਂ ਦੇ ਮੋਬਾਈਲ ਫੋਨ ਅਤੇ ਪੁਲਿਸ ਕੰਟਰੋਲ ਰੂਮ ਤੇ ਲਾਈਵ ਦੇਖੀ ਸਕਦੀ ਹੈ।
5. ਇਹਨਾਂ ਕੈਮਰਿਆਂ ਵਿੱਚ ਲੱਗੇ ਪੀ.ਟੀ.ਜੈਡ ਕੈਮਰੇ ਨੂੰ ਦੂਰ ਬੈੈਠੇ 180 ਡਿਗਰੀ ਤੱਕ ਘੁੰਮਾਇਆ ਜਾ ਸਕਦਾ ਹੈ।
6. ਇਹਨਾਂ ਕੈਮਰਿਆਂ ਦੇ ਵਿੱਚ 7 ਦਿਨ ਤੱਕ ਸੀ.ਸੀ.ਟੀ.ਵੀ ਫੁਟੇਜ ਰਿਕਾਰਡ ਕਰਨ ਦੀ ਵੀ ਸ਼ਮਤਾ ਹੈ।
7. ਇਹਨਾਂ ਦੇ ਕੈਮਰਿਆਂ ਵਿੱਚ ਆਡਿਓ ਵੀ ਲਾਈਵ ਸੁਣਿਆ ਜਾ ਸਕਦਾ ਹੈ, ਅਤੇ ਕੈਮਰਿਆਂ ਵਿੱਚ ਲੱਗੇ ਸਪੀਕਰ ਰਾਹੀ ਕੰਟਰੌਲ ਰੂਮ ਤੋਂ ਹੀ ਕੈਮਰਿਆਂ ਦੇ ਨਾਲ ਖੜੇ ਮੁਲਜਮਾਂ ਨਾਲ ਕਮਿਨੀਕੇਟ ਕੀਤਾ ਜਾ ਸਕਦਾ ਹੈ।
ਇਹਨਾਂ ਕੈਮਰਿਆਂ ਦੇ ਉਪਯੋਗ ਅਤੇ ਫਾਇਦੇ:
1. ਇਹਨਾਂ ਪੋਰਟੇਬਲ ਕੈਮਰਿਆਂ ਨੂੰ ਵੱਖ-ਵੱਖ ਡਿਊਟੀਆ ਲਈ ਅਸਾਨੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ- ਜਿਵੇ ਕਿ ਇਲੈਕਸ਼ਨ ਦੌਰਾਨ ਲੱਗੇ ਨਾਕਿਆਂ ਤੇ ਨਿਗਰਾਨੀ ਰੱਖਣ ਲਈ, ਚੋਣਾਂ ਦੌਰਾਨ ਰੈਲੀ, ਵੱਡੇ ਇਕੱਠ ਵਿੱਚ ਐਂਟਰੀ ਗੇਟ/ਸਟੇਜ ਆਦਿ ਤੇ ਨਿਗਰਾਨੀ ਰੱਖਣ ਲਈ,ਵੋਟਾਂ ਵਾਲੇ ਦਿਨ ਅਤੇ ਸੰਵੇਦਨਸੀਲ ਬੂਥਾਂ ਦੇ ਐਂਟਰੀ ਗੇਟ ਅਤੇ ਆਸ ਪਾਸ ਦੇ ਇਲਾਕੇ ਤੇ ਨਿਗਰਾਨੀ ਰੱਖਣ ਲਈ, ਲਾਅ ਐਂਡ ਆਡਰ ਦੀ ਸਥਿਤੀ ਵਿੱਚ ਲਾਈਵ ਮੌਨੀਟਰਿੰਗ ਲਈ ਆਦਿ।
2. ਸੋਲਰ ਪਾਵਰ ਰਾਹੀ ਚੱਲਣ ਵਾਲੇ ਇਹਨਾਂ ਕੈਮਰਿਆਂ ਦਾ ਬਿਜਲੀ ਦਾ ਕੋਈ ਖਰਚਾ ਨਹੀ ਹੈ।
3. ਇਹਨਾਂ ਕੈਮਰਿਆਂ ਵਿੱਚ ਮੌਜੂਦ ਲਾਈਵ ਫੂਟੇਜ ਮੌਨੀਟਰਿੰਗ, ਰਿਕਾਰਡਿੰਗ ਅਤੇ ਆਡਿਓ ਰਿਕਾਰਡਿੰਗ ਦੇ ਫੀਚਰ ਮੁਲਾਂਜਮਾਂ ਨੂੰ ਚੋਣ ਕਮਿਸ਼ਨ ਦੀ ਹਦਾਇਤਾਂ ਅਤੇ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਦੇੁ ਹੋਏ ਚੈਕਿੰਗ ਕਰਨ ਵਿੱਚ ਮੱਦਦ ਕਰਨਗੇ।
4. ਇਹਨਾਂ ਪੋਰਟੇਬਲ ਕੈਮਰਿਆਂ ਨੂੰ ਲੋੜ ਮੁਤਾਬਿਕ ਸਟੈਂਡ ਤੋਂ ਹਟਾ ਕੇ ਕਿਸੇ ਵਾਹਨ ਜਾਂ ਕਿਸੇ ਹੋਰ ਪੱਕੀ ਥਾਂ ਤੇ ਵੀ ਲਗਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਹੋਰ ਵੀ ਸੀ.ਸੀ.ਟੀਵੀ ਕੈਮਰੇ ਲਗਾਏ ਜਾ ਰਹੇ ਹਨ।