3 ਦੋਸ਼ੀਆਂ ਨੂੰ ਕਾਬੂ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਹਥਿਆਰ ਵੀ ਕੀਤੇ ਬਰਾਮਦ।
3 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਮਾਣਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ.ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ (ਡੀ) ਬਠਿੰਡਾ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਤੇ ਨਜਰ ਰੱਖਣ ਲਈ ਬਠਿੰਡਾ ਸ਼ਹਿਰ ਅਤੇ ਬਠਿੰਡਾ ਦਿਹਾਤੀ ਏਰੀਏ ਵਿੱਚ ਰੈਪਡ ਰੂਰਲ ਰੈਸਪੌਂਸ ਗੱਡੀਆਂ ਚੱਲ ਰਹੀਆਂ ਹਨ, ਜੋ ਕਿ ਐਮਰਜੈਂਸੀ ਦੌਰਾਨ ਹਰ ਇੱਕ ਏਰੀਏ ਨੂੰ ਕਵਰ ਕਰਦੀਆਂ ਹਨ। ਪੀ.ਸੀ.ਆਰ ਵੱਲੋਂ ਦਿਨ-ਰਾਤ ਸ਼ਹਿਰ ਅੰਦਰ ਪੈਟਰੋਲਿੰਗ ਕੀਤੀ ਜਾ ਰਹੀ ਹੈ।ਮਿਤੀ 22.03.2024 ਨੂੰ ਮਨਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪੱਤੀ ਸਾਉਲ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਹਾਲ ਆਬਾਦ ਭੁੱਚੋ ਮੰਡੀ ਜੋ ਕਿ ਆਪਣੇ ਘਰ ਆ ਰਿਹਾ ਸੀ, ਦਾ ਰਸਤੇ ਵਿੱਚ ਬੱਸ ਅੱਡਾ ਲਹਿਰਾ ਸੌਧਾਂ ਮੇਨ ਰੋਡ ਤੇ ਰਾਤ ਨੂੰ ਕਿਸੇ ਨਾ ਮਾਲੂਮ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਮਨਪ੍ਰੀਤ ਸਿੰਘ ਦੇ ਜਿਆਦਾ ਮਾਰੂ ਸੱਟਾਂ ਲੱਗੀਆਂ ਸਨ, ਜਿਸ ਨੂੰ ਇਲਾਜ ਲਈ ਰਾਮਪੁਰਾ ਵਿਖੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਇਲਾਜ ਦੌਰਾਨ ਮਨਪ੍ਰੀਤ ਸਿੰਘ ਦੀ ਮਿਤੀ 24.03.2024 ਨੂੰ ਮੌਤ ਹੋ ਗਈ ਸੀ।ਜਿਸ ਪਰ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਮੁਕੱਦਮਾ ਨੰਬਰ 27 ਮਿਤੀ 24.03.2024 ਅ/ਧ 302,34 ਆਈ.ਪੀ.ਸੀ ਥਾਣਾ ਨਥਾਣਾ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ।ਜਿਸ ਦੇ ਕਾਤਲਾਂ ਨੂੰ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਦੀ ਟੀਮ ਵੱਲੋਂ ਉਕਤ ਵਾਰਦਾਤ ਨੂੰ ਟਰੇਸ ਕਰਨ ਲਈ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਦਿਆਂ ਡੂੰਘਾਈ ਨਾਲ ਤਫਤੀਸ਼ ਕਰਦਿਆਂ ਸਫਲਤਾ ਹਾਸਲ ਕੀਤੀ।
ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ (ਡੀ) ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ ਸਟਾਫ 1/2 ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ, ਜਿਹਨਾਂ ਦੀ ਅਗਵਾਈ ਸ਼੍ਰੀ ਰਾਜੇਸ਼ ਕੁਮਾਰ ਪੀ.ਪੀ.ਐੱਸ ਡੀ.ਐੱਸ.ਪੀ (ਡੀ) ਬਠਿੰਡਾ ਅਤੇ ਸ. ਹਰਸ਼ਪ੍ਰੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ (ਸ.ਡ ਭੁੱਚੋ) ਵੱਲੋਂ ਕੀਤੀ ਗਈ।ਸੀ.ਆਈ.ਏ-1 ਬਠਿੰਡਾ ਵੱਲੋ ਉਕਤ ਵਾਰਦਾਤ ਨੂੰ ਡੰਘਾਈ ਨਾਲ ਟਰੇਸ ਕਰਨ ਲਈ ਟੈਕਨੀਕਲ ਅਤੇ ਖੁਫੀਆ ਸੋਰਸਾਂ ਦੀ ਮੱਦਦ ਨਾਲ 6 ਵਿਅਕਤੀਆਂ ਦੀ ਪਛਾਣ ਕੀਤੀ ਗਈ।ਜਿਹਨਾਂ ਵਿੱਚੋਂ 6 ਦੋਸ਼ੀਆਨ ਨੂੰ ਮੁੱਕਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ। ਜਿਹਨਾਂ ਵਿੱਚੋਂ 3 ਦੋਸ਼ੀਆਨ ਨੂੰ ਮਿਤੀ 02.04.2024 ਨੂੰ ਮੁਕੱਦਮਾ ਉੱਕਤ ਵਿੱਚ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਜੰਟ ਸਿੰਘ,ਬਲਜੀਤ ਰਾਮ ਉਰਫ ਬੱਲੂ ਪੁੱਤਰ ਅਮਰਜੀਤ ਰਾਮ,ਸੁਖਦੇਵ ਰਾਮ ਉਰਫ ਸੁੱਖਾ ਪੁੱਤਰ ਛਿੰਦਰਪਾਲ, ਵਾਸੀਆਨ ਪਿੰਡ ਉੱਗੋਕੇ ਜਿਲਾ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਵਿੱਚ ਜੁਰਮ 396,120ਬੀ ਆਈ.ਪੀ.ਸੀ ਦਾ ਵਾਧਾ ਕੀਤਾ ਗਿਆ।ਬਾਕੀ ਰਹਿੰਦੇ 3 ਦੋਸ਼ੀਆਨ ਦੀ ਭਾਲ ਜਾਰੀ ਹੈ।ਮਿਤੀ 02.04.2024 ਨੂੰ ਸੀ.ਆਈ.ਏ-1 ਬਠਿੰਡਾ ਦੀ ਪੁਲਿਸ ਪਾਰਟੀ ਨੇ ਬਾ ਹੱਦ ਦਾਣਾ ਮੰਡੀ ਉਗੋਕੇ ਤੋ ਦੋਸ਼ੀਆਨ ਬਲਜੀਤ ਸਿੰਘ ਉਰਫ ਬਿੱਲਾ,ਬਲਜੀਤ ਰਾਮ ਉਰਫ ਬੱਲੂ,ਸੁਖਦੇਵ ਰਾਮ ਉਰਫ ਸੁੱਖਾ ਉੱਕਤ ਨੂੰ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਬਿਨ੍ਹਾ ਨੰਬਰੀ ਸਮੇਤ ਕਾਬੂ ਕਰਕੇ ਇਹਨਾ ਪਾਸੋ ਇੱਕ ਕਾਪਾ( ਟੋਕਾ), ਗਰਾਰੀ ਬ੍ਰਾਮਦ ਕਰਵਾਏ ਗਏ।ਬਾਕੀ ਰਹਿੰਦੇ 03 ਦੋਸ਼ੀਆਨ ਦੀ ਗ੍ਰਿਫਤਾਰੀ ਕਰਨ ਲਈ ਵੱਖ-ਵੱਖ ਟੀਮਾਂ ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ।ਦੋਸ਼ੀਆਨ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਹਰਪ੍ਰੀਤ ਸਿੰਘ ਉਰਫ ਢੱਕਣ ਦੀ ਮਨਪ੍ਰੀਤ ਸਿੰਘ ਨਾਲ ਕੋਈ ਲਾਗ ਡਾਟ ਸੀ ਉਹਨਾ ਨੂੰ ਕਤਲ ਕਰਨ ਲਈ ਨਾਲ ਲਿਆਂਦਾ ਗਿਆ ਸੀ।ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।