09 ਮਈ (ਰਾਜਦੀਪ ਜੋਸ਼ੀ) ਸੰਗਤ ਮੰਡੀ: ਮਾਣਯੋਗ ਸ਼੍ਰੀ ਗੌਰਵ ਯਾਦ ਆਈ.ਪੀ.ਐੱਸ ਡੀ.ਜੀ.ਪੀ.ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਐੱਸ.ਪੀ.ਐੱਸ ਪਰਮਾਰ ਆਈ.ਪੀ.ਐੱਸ ਏ.ਡੀ.ਜੀ.ਪੀ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ, ਸ਼੍ਰੀ ਮਨਜੀਤ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ (ਬਠਿੰਡਾ ਦਿਹਾਤੀ) ਦੀ ਨਿਗਰਾਨੀ ਵਿੱਚ ਬੀਤੇ ਦਿਨੀ ਥਾਣਾ ਸੰਗਤ ਦੇ ਪਿੰਡ ਗਹਿਰੀ ਬੁੱਟਰ ਵਿਖੇ ਹੋਏ ਭੇਦਭਰੇ ਹਾਲਾਤਾਂ ਵਿੱਚ ਕਤਲ ਦੀ ਵਾਰਦਾਤ ਨੂੰ ਸੁਲਝਾਉਦੇ ਹੋਏ ਬਠਿੰਡਾ ਪੁਲਿਸ ਨੇ ਇੱਕ ਦੋਸ਼ੀ ਨੂੰ ਕੀਤਾ ਕਾਬੂ।
ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ. ਡੀ.ਐੱਸ.ਪੀ ਦਿਹਾਤੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੁਦੱਈ ਨੇ ਬਿਆਨ ਕੀਤਾ ਕਿ ਮਿਤੀ 7-5-2024 ਸ਼ਾਮ 7 ਵਜੇ ਉਸਦਾ ਲੜਕਾ ਅੰਗਰੇਜ ਸਿੰਘ ਘਰੋ ਗਿਆ ਅਤੇ ਵਾਪਸ ਨਹੀ ਆਇਆ।ਜਿਸਦੀ ਭਾਲ ਕਰਨ ਲਈ ਪਿੰਡ ਮਹਿਤਾ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਪਹੀ ਕੋਲੇ ਉਸਦੇ ਲੜਕੇ ਅੰਗਰੇਜ ਸਿੰਘ ਦੀ ਲਾਸ਼ ਖੂਨ ਨਾਲ ਲੱਥ-ਪੱਥ ਪਈ ਸੀ, ਜਿਸ ਦੇ ਮੂੰਹ ਉੱਪਰ ਮਿੱਟੀ ਪਾਈ ਹੋਈ ਸੀ। ਮਿਤੀ 7/8-05-2024 ਦੀ ਰਾਤ ਨੂੰ ਨਾਮਲੂਮ ਵਿਅਕਤੀਆਂ ਵੱਲੋਂ ਗੰਭੀਰ ਸੱਟਾਂ ਮਾਰ ਕਤਲ ਕਰਕੇ ਲਾਸ਼ ਖਾਲ ਵਿੱਚ ਸੁੱਟ ਕੇ ਉੱਪਰ ਮਿਟੀ ਪਾ ਕੇ ਦੱਬਿਆ ਸੀ।ਜਿਸ ਦੇ ਤਹਿਤ ਨਾਮਲੂਮ ਵਿਅਕਤੀਆਂ ਵਿਰੁੱਧ ਮੁੱਕਦਮਾ ਨੰਬਰ 45 ਮਿਤੀ 8.5.2024 ਅ/ਧ 302,201,34 ਆਈ.ਪੀ.ਸੀ ਥਾਣਾ ਸੰਗਤ ਦਰਜ ਕੀਤਾ ਗਿਆ।
ਮਾਮਲਾ ਦਰਜ ਕਰਨ ਤੋਂ ਬਾਅਦ ਬਠਿੰਡਾ ਪੁਲਿਸ ਦੇ ਥਾਣਾ ਸੰਗਤ ਵੱਲੋਂ ਡੂੰਘਾਈ ਨਾਲ ਤਫਤੀਸ਼ ਕਰਦਿਆਂ ਵੱਖ-ਵੱਖ ਟੀਮਾਂ ਬਣਾਂ ਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਗਈ।ਜਿਸ ਦੌਰਾਨ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਦੋਸ਼ੀ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਗਹਿਰੀ ਬੁੱਟਰ ਵੱਜੋ ਹੋਈ।ਜਿਸ ਨੂੰ ਮੁੱਕਦਮਾ ਉਕਤ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।ਦੌਰਾਨੇ ਪੁੱਛਗਿੱਛ ਦੋਸ਼ੀ ਨੇ ਕਤਲ ਕਰਨ ਦਾ ਕਾਰਨ ਦੱਸਿਆ ਕਿ ਉਹਨਾਂ ਦੀ ਆਪਸ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਪਹਿਲਾਂ ਥੋੜੀ ਨੋਕ ਝੋਕ ਹੋਈ ਅਤੇ ਬਾਅਦ ਵਿੱਚ ਹੱਥੋਪਾਈ ਹੋਣ ਉਪਰੰਤ ਦੋਸ਼ੀ ਉਕਤ ਨੇ ਅੰਗਰੇਜ ਸਿੰਘ ਦਾ ਗਲਾ ਦਬਾ ਕੇ ਗੰਬੀਰ ਸੱਟਾਂ ਮਾਰ ਕੇ ਉਸਦੀ ਲਾਸ਼ ਨੂੰ ਖਾਲ ਵਿੱਚ ਸੁੱਟ ਕੇ ਉੱਪਰ ਮਿੱਟੀ ਪਾ ਕੇ ਦੱਬ ਦਿੱਤਾ ਸੀ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਠਿੰਡਾ ਪੁਲਿਸ ਨੇ ਅੰਂਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ
Highlights
- #bathindanews
Leave a comment