ਪੱਤਰਕਾਰ ਤੇ ਸਮਾਜ ਸੇਵੀ ਸੰਤੋਖ ਸਾਗਰ ਨੂੰ ਸਦਮਾ
- ਸੱਸ ਮਾਤਾ ਦਾ ਹੋਇਆ ਦਿਹਾਂਤ
1 ਅਗਸਤ(ਨਿਰੰਜਨ ਬੋਹਾ)-ਬੋਹਾ ਥਾਣਾ ਸਾਂਝ ਮੈਂਬਰ, ਪੱਤਰਕਾਰ ਅਤੇ ਸਮਾਜ ਸੇਵੀ ਸੰਤੋਖ ਸਿੰਘ ਸਾਗਰ ਨੂੰ ਉਸ ਦੀ ਸੱਸ ਮਾਤਾ ਸ੍ਰੀਮਤੀ ਗੁਰਮੇਲ ਕੌਰ (66)ਪਤਨੀ ਸਵ: ਦਰਸ਼ਨ ਸਿੰਘ (ਰਿਟਾ. ਮੁੱਖ ਕਲਰਕ , ਕੋ-ਅਪਰੇਟਿਵ ਸੁਸਾਇਟੀ ਅਦਾਰਾ ਜਿਲ੍ਹਾ ਮਾਨਸਾ) ਵਾਸੀ ਕੁਲਹਿਰੀ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਨਾਲ ਗਹਿਰਾ ਸਦਮਾ ਪਹੁੰਚਿਆ ਹੈ।
ਮਾਤਾ ਜੀ ਦੇ ਅੰਤਿਮ ਸਸਕਾਰ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਰਿਸਤੇਦਾਰ, ਸਾਕ ਸੰਬੰਧੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਤੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਜੀ, ਪ੍ਰੈੱਸ ਤੋਂ ਸਾਥੀ, ਅਧਿਆਪਕ ਵਰਗ, ਪੰਚ,ਸਰਪੰਚ, ਪੰਜਾਬ ਪੁਲਿਸ ਵਿਭਾਗ ਦੇ ਉੱਚ ਅਫ਼ਸਰ, ਮੁਲਾਜ਼ਮ ਵੀਰਾਂ ਨੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਗੁਰਸੇਵਕ ਸਿੰਘ (ਪੰਜਾਬ ਪੁਲਿਸ) , ਸੰਤੋਖ ਸਿੰਘ ਸਾਗਰ (ਜਵਾਈ) ਬਲਜੀਤ ਸਿੰਘ ਦਾਦੂਪੁਰ (ਜਵਾਈ) ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਜੀ ਨੇ ਕਿਹਾ ਕਿ ਸਵ: ਦਰਸ਼ਨ ਸਿੰਘ ਕੁਲਹਿਰੀ ਦਾ ਸਮੂਹ ਪਰਿਵਾਰ ਇਲਾਕੇ ਵਿੱਚ ਅਸਰ ਰਸੂਖ ਰੱਖਣ ਵਾਲਾ ਪਰਿਵਾਰ ਹੈ ਅਤੇ ਸਾਡੇ ਭੈਣ ਜੀ ਸ੍ਰੀਮਤੀ ਗੁਰਮੇਲ ਕੌਰ ਜੀ ਇੱਕ ਨੇਕ ਅਤੇ ਧਰਮੀ ਔਰਤ ਸਨ। ਮਾਤਾ ਸ੍ਰੀਮਤੀ ਗੁਰਮੇਲ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਆਉਣ ਵਾਲੀ ਮਿਤੀ 8 ਅਗਸਤ ਦਿਨ ਵੀਰਵਾਰ ਨੂੰ ਗੁਰੂ ਘਰ ਬਾਬਾ ਭਾਈ ਬਹਿਲੋ ਸਭ ਤੋਂ ਪਹਿਲੋਂ ਪਿੰਡ ਕੁਲਹਿਰੀ ਵਿਖੇ ਪਾਏ ਜਾਣਗੇ। ਇਸ ਮੌਕੇ ਹਾਜਰ ਸਮੂਹ ਨੇ ਪਰਮ ਪਿਤਾ ਪਰਮਾਤਮਾ ਨੂੰ ਅਰਦਾਸ ਬੇਨਤੀ ਕੀਤੀ ਕਿ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਣ ਜੀ।