ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ, 22 ਸਤੰਬਰ ਨੂੰ ਕੈਬਨਿਟ ਮੰਤਰੀ ਅਰੋੜਾ ਦੀ ਰਿਹਾਇਸ਼ ਦਾ ਘਿਰਾਵ
17 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਵੱਲੋ ਕਾਫੀ ਲੰਬੇ ਸਮੇ ਤੋਂ ਸੰਘਰਸ਼ ਕਰਨ ਉਪਰੰਤ ਵੀ ਪੰਜਾਬ ਸਰਕਾਰ ਵੱਲੋ ਸਬ ਕਮੇਟੀ, ਸਿੱਖਿਆ ਮੰਤਰੀ, ਮੁੱਖ ਮੰਤਰੀ ਅਤੇ ਵਿਭਾਗ ਨਾਲ ਮੀਟਿੰਗਾ ਕਰਵਾ ਕੇ ਲਾਰਿਆ ਤੋ ਬਿਨਾ ਉਹਨਾਂ ਕੋਈ ਹੱਲ ਨਹੀ ਕੀਤਾ ਜਾ ਰਿਹਾ ਜਦਕਿ ਉਹਨਾਂ ਸਭ ਨੇ ਆਪਣੀ ਜਿੰਦਗੀ ਦੇ ਅਣਮੁੱਲੇ ਵਰ੍ਹੇ 10-15 ਸਾਲ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੋਰ ਤੇ ਨਿਭਾਏ ਹੁਣ ਉਹ ਨਵੀਆ ਪੋਸਟਾਂ ਵੀ ਨਹੀ ਅਪਲਾਈ ਕਰ ਸਕਦੇ ਅਤੇ ਉਹਨਾ ਕੋਲ ਕੋਈ ਰੋਜਗਾਰ ਵੀ ਨਹੀ ਅੱਕ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਆਪਣੀ ਬਹਾਲੀ ਨੂੰ ਲੈ ਕੇ ਸਬ ਕਮੇਟੀ ਮੈਂਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਸੂਬਾ ਪੱਧਰੀ ਰੋਸ ਪ੍ਰਦ੍ਰਸ਼ਨ ਕਰਕੇ ਘਿਰਾਵ ਕੀਤਾ ਜਾਵੇਗਾ।ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸੰਘਰਸ਼ ਦੋਰਾਨ ਯੂਨੀਅਨ ਦੇ ਕਿਸੇ ਵੀ ਮੈਂਬਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ ਜੇਕਰ ਪੰਜਾਬ ਸਰਕਾਰ ਜਲਦ ਹੀ ਸਾਡੀ ਬਹਾਲੀ ਸੰਬੰਧੀ ਕੋਈ ਪੁਖਤਾ ਹੱਲ ਨਹੀਂ ਕਰਦੀ ਤਾਂ ਮਜਬੂਰਨ ਸਾਡੀ ਜਥੇਵੰਦੀ ਵੱਲੋ ਭਰਾਤਾਰੀ ਜਥੇਵੰਦੀਆਂ ਦਾ ਸਹਿਜੋਗ ਲੈ ਕੇ ਲੜੀਵਾਰ ਗੁਪਤ ਐਕਸ਼ਨ ਆਰੰਬੇ ਜਾਣਗੇ ਤੇ ਮੁੱਖ ਮੰਤਰੀ ਨੂੰ ਹਰ ਸਥਾਨ ਤੇ ਘੇਰਿਆ ਜਾਵੇਗਾ ਜਿਸ ਦੀ ਪੂਰੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਲਖਵਿੰਦਰ ਕੌਰ, ਕਿਰਨਾਂ ਕੌਰ, ਗੁਰਪ੍ਰੀਤ ਸਿੰਘ, ਵਰੁਣ, ਵਜ਼ੀਰ ਸਿੰਘ, ਜਰਨੈਲ ਸਿੰਘ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਰੁਪਿੰਦਰ, ਜਸਵਿੰਦਰ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਮਨਦੀਪ ਕੌਰ, ਮਨਧੀਰ ਕੌਰ, ਕਾਂਤਾ ਰਾਣੀ, ਹਰਮਨਜੀਤ ਕੌਰ, ਰਮਨਦੀਪ ਕੌਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ ।