*ਸਬ ਡਵੀਜਨ ਬੁਢਲਾਡਾ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ 6 ਫਰਵਰੀ ਤੋਂ ਪਿੰਡ ਪੱਧਰ ’ਤੇ ਲਗਾਏ ਜਾਣਗੇ ਵਿਸ਼ੇਸ ਕੈਂਪ-ਐਸ.ਡੀ.ਐਮ. ਗਗਨਦੀਪ ਸਿੰਘ
04 ਫਰਵਰੀ (ਕਰਨ ਭੀਖੀ) ਮਾਨਸਾ: ਸਬ ਡਵੀਜਨ ਬੁਢਲਾਡਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਤਹਿਤ ਆਗਾਮੀ 6 ਫਰਵਰੀ ਤੋਂ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਨਾਗਰਿਕਾਂ ਨੂੰ ਇਸ ਦਾ ਲਾਭ ਮਿਲ ਸਕੇ। ਇਹ ਜਾਣਕਾਰੀ ਐਸ.ਡੀ.ਐਮ. ਬੁਢਲਾਡਾ ਸ੍ਰੀ ਗਗਨਦੀਪ ਸਿੰਘ ਨੇ ਸਬ ਡਵੀਜਨ ਬੁਢਲਾਡਾ ਵਿਖੇ ਲੱਗਣ ਵਾਲੇ ਕੈਂਪਾਂ ਦੀ ਸਮਾਂ ਸਾਰਣੀ ਸਾਂਝੀ ਕਰਦਿਆ ਦਿੱਤੀ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ 05 ਕੈਂਪ 05 ਮਾਰਚ ਤੱਕ ਲਗਾਏ ਜਾਣਗੇ ਤਾਂ ਜੋ ਲੋਕਾਂ ਦੀ ਮੁਸ਼ਕਿਲਾਂ/ਸਮਸਿਆਵਾਂ ਦਾ ਉਨ੍ਹਾਂ ਦੇ ਘਰ ਦੇ ਨੇੜੇ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ 06 ਫਰਵਰੀ ਨੂੰ ਪਿੰਡ ਅਚਾਨਕ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਪਿੰਡ ਅਚਾਨਕ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ 2 ਵਜੇ ਤੋਂ 4:30 ਵਜੇ ਤੱਕ, ਸਤੀਕੇ ਦੇ ਗੁਰੂਦੁਆਰਾ ਸਾਹਿਬ ਵਿਖੇ 10 ਵਜੇ ਤੋਂ 12:30 ਵਜੇ ਤੱਕ, ਸੈਦੇਵਾਲਾ ਪੰਚਾਇਤ ਘਰ ਵਿਖੇ 2 ਵਜੇ ਤੋਂ 4:30 ਵਜੇ ਤੱਕ ਅਤੇ ਵਾਰਡ ਨੰਬਰ 1 ਲਈ ਬਾਬਾ ਜੀਵਨ ਸਿੰਘ ਧਰਮਸ਼ਾਲਾ ਬੁਢਲਾਡਾ ਵਿਖੇ 10 ਵਜੇ ਤੋਂ 2 ਵਜੇ ਤੱਕ ਕੈਂਪ ਲਗਾਏ ਜਾਣਗੇ।
07 ਫਰਵਰੀ ਨੂੰ ਅਕਬਰਪੁਰ ਖੁਡਾਲ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਸ਼ੇਖੁਪੁਰ ਖੁਡਾਲ ਦੀ ਧਰਮਸ਼ਾਲਾ ਸਮਰਾਓ ਪੱਤੀ ਵਿਖੇ 2 ਵਜੇ ਤੋਂ 04:30 ਵਜੇ ਤੱਕ, ਖੁਡਾਲ ਕਲਾਂ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਬਖ਼ਸੀਵਾਲਾ ਦੇ ਗੁਰੂ ਘਰ ਵਿਖੇ 02 ਵਜੇ ਤੋਂ 04:30 ਵਜੇ ਤੱਕ, ਬੁਢਲਾਡਾ ਦੇ ਵਾਰਡ ਨੰਬਰ 2 ਲਈ ਸੀਹਾਂ ਪੱਤੀ ਥਾਈ ਵਿਖੇ 10 ਵਜੇ ਤੋਂ 2 ਵਜੇ ਤੱਕ ਕੈਂਪ ਲਗਾਏ ਜਾਣਗੇ।
08 ਫਰਵਰੀ ਨੂੰ ਪਿੰਡ ਦਿਆਲਪੁਰਾ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਸਿਰਸੀਵਾਲਾ ਦੀ ਐਸ.ਸੀ ਧਰਮਸ਼ਾਲਾ ਵਿਖੇ 02 ਵਜੇ ਤੋਂ 04:30 ਵਜੇ ਤੱਕ, ਖੱਤਰੀਵਾਲਾ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਰੰਘੜਿਆਲ ਦੇ ਗੁਰੂ ਘਰ ਵਿਖੇ 02 ਵਜੇ ਤੋਂ 04:30 ਵਜੇ ਤੱਕ ਅਤੇ ਵਾਰਡ ਨੰਬਰ 3 ਬੁਢਲਾਡਾ ਲਈ ਪੁਰਾਣਾ ਹਰਨੇਕ ਸਕੂਲ ਵਿਖੇ 10 ਵਜੇ ਤੋਂ 2 ਵਜੇ ਤੱਕ ਕੈਂਪ ਲਗਾਏ ਜਾਣਗੇ।
09 ਫਰਵਰੀ ਨੂੰ ਪਿੰਡ ਰਿਊਂਦ ਕਲਾਂ ਦੀ ਸਾਂਝੀ ਧਰਮਸ਼ਾਲਾ ਵਿਖੇ 10 ਵਜੇ ਤੋਂ 12:30 ਵਜੇ ਤੱਕ, ਰਿਊਂਦ ਖੁਰਦ ਦੇ ਗੁਰੂ ਘਰ ਖਿਵੇ 02 ਵਜੇ ਤੋਂ 04:30 ਵਜੇ ਤੱਕ, ਦਸਮੇਸ਼ ਨਗਰ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਜੀਵਨ ਨਗਰ ਦੇ ਗੁਰੂ ਘਰ ਵਿਖੇ 02 ਵਜੇ ਤੋਂ 04:30 ਵਜੇ ਤੱਕ ਅਤੇ ਵਾਰਡ ਨੰਬਰ 4 ਬੁਢਲਾਡਾ ਲਈ ਟਿੱਲੇ ਵਾਲਾ ਟੋਭਾ ਵਿਖੇ 10 ਵਜੇ ਤੋਂ 2 ਵਜੇ ਤੱਕ ਕੈਂਪ ਲਗਾਏ ਜਾਣਗੇ।
12 ਫਰਵਰੀ ਨੂੰ ਗੰਢੂਕਲਾਂ ਦੇ ਪਬਲਿਕ ਸ਼ੈੱਡ ਵਿਖੇ 10 ਵਜੇ ਤੋਂ 12:30 ਤੱਕ, ਗੰਢੂ ਖੁਰਦ ਦੇ ਗੁਰੂ ਘਰ ਵਿਖੇ 02 ਵਜੇ ਤੋਂ 04:30 ਵਜੇ ਤੱਕ, ਤਾਲਬਵਾਲਾ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਲੱਖੀਵਾਲਾ ਦੇ ਪਬਲਿਕ ਸ਼ੈੱਡ ਵਿਖੇ 02 ਵਜੇ ਤੋਂ 04:30 ਵਜੇ ਤੱਕ ਅਤੇ ਵਾਰਡ ਨੰਬਰ 5 ਅਤੇ 6 ਲਈ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿਖੇ 10 ਵਜੇ ਤੋਂ 2 ਵਜੇ ਤੱਕ ਕੈਂਪ ਲਗਾਏ ਜਾਣਗੇ।
13 ਫਰਵਰੀ ਨੂੰ ਪਿੰਡ ਕੁਲਰੀਆਂ ਦੇ ਮਗਨਰੇਗਾ ਭਵਨ ਵਿਖੇ 10 ਵਜੇ ਤੋਂ 12:30 ਵਜੇ ਤੱਕ, ਧਰਮਪੁਰਾ ਦੀ ਰਵਿਦਾਸੀਆ ਧਰਮਸ਼ਾਲਾ ਵਿਖੇ 2 ਵਜੇ ਤੋਂ 04:30 , ਗੋਰਖਨਾਥ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਪਿੰਡ ਮੰਡੇਰ ਦੀ ਰਵਿਦਾਸੀਆ ਧਰਮਸ਼ਾਲਾ ਵਿਖੇ 2 ਵਜੇ ਤੋਂ 04:30 ਵਜੇ ਤੱਕ ਅਤੇ ਬੁਢਲਾਡਾ ਦੇ ਵਾਰਡ ਨੰਬਰ 7,8 ਅਤੇ 9 ਲਈ ਸੀ੍ਰ ਭਵਨ ਵਿਖੇ 10 ਵਜੇ ਤੋਂ 2 ਵਜੇ ਤੱਕ ਕੈਂਪ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਲੋਕ ਇੰਨ੍ਹਾਂ ਕੈਂਪਾਂ ਵਿਚ ਵਧ ਤੋਂ ਵਧ ਸ਼ਿਰਕਤ ਕਰਕੇ ਆਪਣੀਆਂ ਸਮੱਸਿਆਵਾਂ ਦਾ ਸਮਾਂਬੱਧ ਹੱਲ ਕਰਵਾਉਣ।