ਪਟਿਆਲਾ, 30 ਜੂਨ
ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਬਾਦੀ ਦੇ ਅਨੁਸਾਰ ਪੰਜਾਬ ਚ ਰਾਖਵਾਂਕਰਨ ਕਰਨ ਲਾਗੂ ਕਰੇ। ਕਿਉਂ ਜੋਂ 2011 ਦੀ ਮਰਦਸ਼ੁਮਾਰੀ ਅਨੁਸਾਰ ਪੰਜਾਬ ਚ ਐਸ ਸੀ ਵਰਗਾਂ ਦੀ ਜਨਸੰਖਿਆ 31.94 % ਸੀ।ਜਿਸ ਦੇ ਅਨੁਸਾਰ ਰਾਜਨੀਤਕ ਰਾਖਵਾਂਕਰਨ ਦੇ ਤਹਿਤ ਪੰਜਾਬ ਵਿਧਾਨ ਸਭਾ ਦੀਆਂ ਰਿਜ਼ਰਵ ਸੀਟਾਂ ਦੀ 29 ਤੋਂ ਵਧਾ ਕੇ 34 ਕਰ ਦਿੱਤੀ ਗਈ ਹੈ।ਪਰ ਸਰਕਾਰੀ ਅਦਾਰਿਆਂ, ਸਰਕਾਰ ਦੀ ਸਹਾਇਤਾ ਪ੍ਰਾਪਤ ਅਦਾਰਿਆਂ ਚ ਤੇ ਸਰਕਾਰੀ ਨੌਕਰੀਆਂ ਚ ਐਸ ਸੀ ਵਰਗਾਂ ਦੀ ਰਿਜ਼ਰਵੇਸ਼ਨ ਵਧਾਈ ਨਹੀਂ ਗਈ।ਇਸ ਲਈ ਜੱਥੇਬੰਦੀ ਮੰਗ ਕਰਦੀ ਹੈ ਆਬਾਦੀ ਦੇ ਵਾਧੇ ਅਨੁਸਾਰ ਸਰਕਾਰੀ ਨੌਕਰੀਆਂ ਤੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਅਦਾਰਿਆਂ ਚ ਰਿਜ਼ਰਵੇਸ਼ਨ ਚ ਵਾਧਾ ਕੀਤਾ ਜਾਵੇ।ਇਸ ਦੇ ਨਾਲ਼ ਹੀ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਬੀ ਸੀ ਵਰਗਾਂ ਦੀ ਮੰਡਲ ਕਮਿਸ਼ਨ ਰਿਪੋਰਟ ਨੂੰ ਪੰਜਾਬ ਚ ਲਾਗੂ ਕਰਨ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ, ਦਾਖਲਿਆਂ ਚ 27% ਰਿਜ਼ਰਵੇਸ਼ਨ ਦੇਣ ਦੀ ਮੰਗ ਕੀਤੀ।