30 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਬੁਰਜਹਰੀ ਮਾਨਸਾ ਵਿਖੇ ਟ੍ਰੀ ਪਲਾਂਟੇਸ਼ਨ ਡਰਾਈਵ ਅਤੇ ‘ਏਕ ਪੇੜ ਮਾਂ ਕੇ ਨਾਮ’ ਸਕੀਮ ਅਧੀਨ ਤਰਸੇਮ ਸੇਮੀ ਪ੍ਰੋਜੈਕਟ ਚੇਅਰਮੈਨ ਆਸਰਾ ਲੋਕ ਸੇਵਾ ਕਲੱਬ ਵੱਲੋਂ ਪੌਦੇ ਲਗਾਏ ਗਏ ਅਤੇ ਬੱਚਿਆਂ ਨੂੰ ਪੌਦੇ ਵੰਡੇ ਗਏ। ਇਸ ਮੁਹਿੰਮ ਦਾ ਮੁੱਖ ਮੰਤਵ ਵੱਧ ਤੋਂ ਵੱਧ ਪੌਧੇ ਲਗਾ ਕੇ ਆਉਣ ਵਾਲੀ ਪੀੜ੍ਹੀ ਲਈ ਵਾਤਾਵਰਨ ਨੂੰ ਸਵੱਛ ਅਤੇ ਹਰਿਆ ਭਰਿਆ ਰੱਖਣਾ ਹੈ। ਇਸ ਮੌਕੇ ਤੇ ਨਬੀ ਕਲਹਿਰੀ ਸ਼੍ਰੀ ਮਨਜਿੰਦਰ ਸਿੰਘਲਾ, ਰਿਟਾਇਰ ਟੀਚਰ ਸ੍ਰੀ ਰਤਨ ਲਾਲ, ਸ਼੍ਰੀ ਅਮਨਦੀਪ ਸਿੰਘ ਸੋਢੀ, ਸਕੂਲ ਇੰਚਾਰਜ ਸ਼੍ਰੀ ਸੰਦੀਪ ਢੰਡ, ਸ਼੍ਰੀ ਸੁਖਜਿੰਦਰ ਸਿੰਘ, ਸ਼੍ਰੀ ਰੋਹਿਤ ਕੁਮਾਰ, ਮੈਡਮ ਪਿੰਕਲ,ਹੇਮਲਤਾ, ਮਿਸ. ਹਰਭਿੰਦਰ ਕੌਰ, ਮਿਸ. ਮਨਪ੍ਰੀਤ ਕੌਰ ਅਤੇ ਸ਼੍ਰੀ ਨਵਦੀਪ ਸਿੰਘ ਆਦਿ ਹਾਜ਼ਰ ਸਨ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਅੱਗੇ ਵੀ ਚਲਦੀਆਂ ਰਹਿਣਗੀਆ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਵੱਛ ਅਤੇ ਸਿਹਤਮੰਦ ਵਾਤਾਵਰਨ ਮਿਲ ਸਕੇ।