By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    11 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
    1 year ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    8 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    8 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    8 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    8 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    2 months ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    5 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    5 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    5 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    6 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਪੰਜਾਬ ਪੁਲਿਸ ਨੇ ਦੋ ਵੱਡੀਆਂ ਮੱਛੀਆਂ ਸਮੇਤ ਪੰਜ ਨਸ਼ਾ ਤਸਕਰਾਂ ਨੂੰ ਅੰਮ੍ਰਿਤਸਰ ਤੋਂ ਕੀਤਾ ਗ੍ਰਿਫਤਾਰ; 3 ਕਿਲੋ ਹੈਰੋਇਨ, 5.25 ਲੱਖ ਰੁਪਏ ਡਰੱਗ ਮਨੀ ਬਰਾਮਦ 
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਚੰਡੀਗੜ੍ਹ > ਪੰਜਾਬ ਪੁਲਿਸ ਨੇ ਦੋ ਵੱਡੀਆਂ ਮੱਛੀਆਂ ਸਮੇਤ ਪੰਜ ਨਸ਼ਾ ਤਸਕਰਾਂ ਨੂੰ ਅੰਮ੍ਰਿਤਸਰ ਤੋਂ ਕੀਤਾ ਗ੍ਰਿਫਤਾਰ; 3 ਕਿਲੋ ਹੈਰੋਇਨ, 5.25 ਲੱਖ ਰੁਪਏ ਡਰੱਗ ਮਨੀ ਬਰਾਮਦ 
ਚੰਡੀਗੜ੍ਹਪੰਜਾਬ

ਪੰਜਾਬ ਪੁਲਿਸ ਨੇ ਦੋ ਵੱਡੀਆਂ ਮੱਛੀਆਂ ਸਮੇਤ ਪੰਜ ਨਸ਼ਾ ਤਸਕਰਾਂ ਨੂੰ ਅੰਮ੍ਰਿਤਸਰ ਤੋਂ ਕੀਤਾ ਗ੍ਰਿਫਤਾਰ; 3 ਕਿਲੋ ਹੈਰੋਇਨ, 5.25 ਲੱਖ ਰੁਪਏ ਡਰੱਗ ਮਨੀ ਬਰਾਮਦ 

gagan phul
Last updated: 2024/01/31 at 12:11 PM
gagan phul 1 year ago
Share
SHARE
– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
– ਦੋਵੇਂ ਮੁਲਜ਼ਮ ਸਕੇ ਭਰਾ ਹਨ ਅਤੇ 260 ਕਿਲੋਗ੍ਰਾਮ ਹੈਰੋਇਨ ਕੇਸ ਵਿੱਚ ਡੀਆਰਆਈ ਮੁੰਬਈ ਅਤੇ 356 ਕਿਲੋਗ੍ਰਾਮ ਹੈਰੋਇਨ ਕੇਸ ਵਿੱਚ ਦਿੱਲੀ ਸਪੈਸ਼ਲ ਸੈੱਲ ਨੂੰ ਲੋੜੀਂਦੇ ਹਨ: ਡੀਜੀਪੀ ਗੌਰਵ ਯਾਦਵ 
– ਦੋਵੇਂ ਮੁਲਜ਼ਮਾਂ ਨੇ ਦੇਸ਼ ਤੋਂ ਬਾਹਰ ਭੱਜਣ ਲਈ ਜਾਅਲੀ ਪਾਸਪੋਰਟ ਵੀ ਤਿਆਰ ਕੀਤੇ ਹੋਏ ਸਨ: ਡੀਜੀਪੀ ਪੰਜਾਬ
– ਡਰੱਗ ਕਾਰਟਲ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ: ਸੀ.ਪੀ. ਗੁਰਪ੍ਰੀਤ ਭੁੱਲਰ
ਚੰਡੀਗੜ੍ਹ/ਅੰਮ੍ਰਿਤਸਰ, 30 ਜਨਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਨਸ਼ੇ ਦੇ ਧੰਦੇ ‘ਚ ਵੱਡੀ ਮੱਛੀ ਮੰਨੇ ਜਾਂਦੇ ਦੋ ਭਗੌੜੇ ਭਰਾਵਾਂ ਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ 3 ਕਿਲੋ ਹੈਰੋਇਨ ਅਤੇ 5.25 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। 
ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁੱਖ ਅਪਰਾਧੀਆਂ ਦੀ ਪਛਾਣ ਮਨਜੀਤ ਸਿੰਘ ਉਰਫ ਮੰਨਾ ਅਤੇ ਲਵਜੀਤ ਸਿੰਘ ਉਰਫ ਲਵ ਉਰਫ ਲਾਭ ਦੋਵੇਂ ਵਾਸੀ ਗੁਰੂ ਕੀ ਵਡਾਲੀ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ ਤਿੰਨ ਸਾਥੀਆਂ ਦੀ ਪਛਾਣ ਕੰਸ ਕੌਰ ਵਾਸੀ ਛੇਹਰਟਾ, ਅੰਮ੍ਰਿਤਸਰ, ਹਰਮਨਜੀਤ ਸਿੰਘ ਉਰਫ ਹਰਮਨ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਦੋਵੇਂ ਵਾਸੀ ਪਿੰਡ ਧੁੰਨ ਢਾਹੇਵਾਲ, ਤਰਨਤਾਰਨ ਵਜੋਂ ਹੋਈ ਹੈ। ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦੀਆਂ ਤਿੰਨ ਕਾਰਾਂ ਟੋਇਟਾ ਫਾਰਚੂਨਰ, ਹੁੰਡਈ ਆਈ 20 ਅਤੇ ਰੇਨੋ ਪਲਸ ਅਤੇ ਇਕ ਸਪਲੈਂਡਰ ਮੋਟਰਸਾਈਕਲ ਨੂੰ ਜ਼ਬਤ ਕਰਨ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ਵਿਚੋਂ ਤੋਲਣ ਵਾਲਾ ਇਲੈਕਟ੍ਰਾਨਿਕ ਕੰਡਾ ਵੀ ਜ਼ਬਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲਵਜੀਤ ਉਰਫ ਲਵ ਅਤੇ ਮਨਜੀਤ ਉਰਫ ਮੰਨਾ ਦੋਵੇਂ 2015 ਤੋਂ ਭਗੌੜੇ ਹਨ, ਜਿਨ੍ਹਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਦਰਜਨਾਂ ਕੇਸ ਦਰਜ ਹਨ। ਉਹਨਾਂ ਅੱਗੇ ਦੱਸਿਆ ਕਿ ਦੋਵੇਂ ਦੋਸ਼ੀ ਭਰਾ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਮੁੰਬਈ ਨੂੰ 260-ਕਿਲੋਗ੍ਰਾਮ ਹੈਰੋਇਨ ਅਤੇ ਦਿੱਲੀ ਸਪੈਸ਼ਲ ਸੈੱਲ ਨੂੰ 356-ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਲੋੜੀਂਦੇ ਹਨ।
ਡੀਜੀਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਲਖਨਊ ਤੋਂ ਲਖੀਮਪੁਰ ਖੇੜੀ, ਉੱਤਰ ਪ੍ਰਦੇਸ਼ ਦੇ ਪਤੇ ‘ਤੇ ਜਾਅਲੀ ਪਾਸਪੋਰਟ ਵੀ ਤਿਆਰ ਕਰਵਾਏ ਸਨ ਅਤੇ ਦੋਵੇਂ ਦੇਸ਼ ਛੱਡ ਕੇ ਭੱਜਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਭਰਾ ਹਵਾਲਾ ਨੈੱਟਵਰਕ ਵਿੱਚ ਵੀ ਸ਼ਾਮਲ ਸਨ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਮੰਦ ਸੂਚਨਾ ਮਿਲੀ ਸੀ ਕਿ ਹਰਮਨਜੀਤ ਉਰਫ਼ ਹਰਮਨ ਵੱਲੋਂ ਲਵਜੀਤ ਉਰਫ਼ ਲਵ ਅਤੇ ਮਨਜੀਤ ਉਰਫ਼ ਮੰਨਾ ਤੋਂ ਹੈਰੋਇਨ ਦੀ ਪ੍ਰਾਪਤ ਕੀਤੀ ਖੇਪ ਲੈ ਕੇ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਸੀ, ਇਸ ‘ਤੇ ਕਾਰਵਾਈ ਕਰਦਿਆਂ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ ਨੇ ਛੇਹਰਟਾ ਇਲਾਕੇ ਤੋਂ ਮੁਲਜ਼ਮ ਹਰਮਨ ਨੂੰ 2 ਕਿਲੋ ਹੈਰੋਇਨ, 1.25 ਲੱਖ ਰੁਪਏ ਡਰੱਗ ਮਨੀ ਅਤੇ ਹੁੰਡਈ ਆਈ-20 ਕਾਰ, ਜਿਸ ਵਿੱਚ ਉਹ ਸਫ਼ਰ ਕਰ ਰਿਹਾ ਸੀ, ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮ ਭਰਾਵਾਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਮਨਪ੍ਰੀਤ ਅਤੇ ਕੰਸ ਕੌਰ ਨੂੰ ਵੀ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 1 ਕਿਲੋ ਹੈਰੋਇਨ, 4 ਲੱਖ ਰੁਪਏ ਡਰੱਗ ਮਨੀ, ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਸੰਪਤੀਆਂ ਦੀ ਵੀ ਸ਼ਨਾਖਤ ਕੀਤੀ ਹੈ- ਜਿਸ ਵਿੱਚ ਅੰਮ੍ਰਿਤਸਰ ਵਿੱਚ ਇੱਕ ਘਰ ਅਤੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਅੰਮ੍ਰਿਤਸਰ ਵਿੱਚ ਬਾਬਾ ਬਕਾਲਾ ਅਤੇ ਅੰਮ੍ਰਿਤਸਰ ਵਿੱਚ ਰਾਏਪੁਰ ਵਿੱਚ ਜ਼ਮੀਨ/ਪਲਾਟ ਸ਼ਾਮਲ ਹਨ, ਜਿਹਨਾਂ ਦੀ ਖਰੀਦ ਕਥਿਤ ਤੌਰ ‘ਤੇ ਮੁਲਜ਼ਮ ਭਰਾਵਾਂ ਦੁਆਰਾ ਡਰੱਗ ਮਨੀ ਦੀ ਵਰਤੋਂ ਕਰਕੇ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਡਰੱਗ ਕਾਰਟਲ ਦਾ ਪਤਾ ਲਗਾਉਣ ਅਤੇ ਇਸ ਕਾਰਟੇਲ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21-ਸੀ, 27-ਏ ਅਤੇ 29 ਤਹਿਤ ਐਫਆਈਆਰ ਨੰ. 15 ਮਿਤੀ 20-1-2024 ਨੂੰ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
gagan phul 31 January 2024 31 January 2024
Share This Article
Facebook Twitter Whatsapp Whatsapp Email Print
Previous Article ਦੂਜਾ ਅੰਗਰੇਜ਼-ਸਿੱਖ ਯੁੱਧ ਬ੍ਰਿਤਾਂਤ -3
Next Article ਭਾਜਪਾ ਨੇ 36 ਵੋਟਾਂ ਦੀ ਗਿਣਤੀ ਵਿੱਚ ਕੀਤੀ ਗੜਬੜੀ, ਦੇਸ਼ ਭਰ ਵਿੱਚ ਨਿਰਪੱਖ ਚੋਣਾਂ ਦੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ: ਮੁੱਖ ਮੰਤਰੀ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ144
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ8
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ762
  • ਪਟਿਆਲਾ16
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ309
  • ਬਰਨਾਲਾ72
  • ਬਲਾਗ95
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ832
  • ਮਾਲਵਾ2,620
  • ਮੈਗਜ਼ੀਨ12
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ144
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ8
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,313
    • ਦੋਆਬਾ18
    • ਮਾਝਾ20
    • ਮਾਲਵਾ2,620
  • ਪਟਿਆਲਾ16
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ309
  • ਬਰਨਾਲਾ72
  • ਬਲਾਗ95
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ832
  • ਮੈਗਜ਼ੀਨ12
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?