27 ਅਗਸਤ (ਰਵਿੰਦਰ ਸਿੰਘ ਖਿਆਲਾ) ਮਾਨਸਾ: ਪੰਜਾਬੀ ਸਾਹਿਤ ਕਲਾ ਮੰਚ ਰਜਿ: ਮਾਨਸਾ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਅਧਿਆਪਕ ਦਿਵਸ ‘ਤੇ 11 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਲਿਸਟ ਜਾਰੀ ਕਰਦਿਆਂ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾਂ ਅਤੇ ਗੁਰਜੰਟ ਸਿੰਘ ਬੱਛੋਆਣਾ ਨੇ ਇਹ 11 ਅਧਿਆਪਕਾਂ ਦਾ ਸਨਮਾਨ ਗੁਰਚਰਨ ਸਿੰਘ ਸੈਂਟਰ ਹੈੱਡ ਟੀਚਰ ਫੱਤਾ ਮਾਲੋਕਾ ਸਰਦੂਲਗੜ੍ਹ, ਭੁਪਿੰਦਰ ਸਿੰਘ ਹੈੱਡ ਟੀਚਰ ਖੈਰਾ ਖੁਰਦ ਸਰਦੂਲਗੜ੍ਹ, ਕਮਲ ਕਿਰਨ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਸਰਦੂਲਗੜ੍ਹ, ਅਭਿਤਾ ਭੱਟੀ ਈ ਟੀ ਟੀ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ, ਸੁਰਿੰਦਰ ਕੁਮਾਰ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲਾਂ, ਪਰਮਜੀਤ ਕੌਰ ਹਿੰਦੀ ਅਧਿਆਪਕਾ ਹਾਈ ਸਕੂਲ ਮਲਕਾਣਾ ਬਠਿੰਡਾ, ਹਰਿੰਦਰ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮੌੜ ਬਠਿੰਡਾ, ਹਰਜੀਤ ਕੌਰ ੲੈ ਟੀ ਟੀ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲੀ, ਜਗਦੀਪ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਖੁਡਾਲ ਕਲਾਂ, ਹਰਪ੍ਰੀਤ ਕੌਰ ਈ ਟੀ ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ, ਕਮਲਦੀਪ ਕੌਰ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਬਰਨਾਲਾ ਦਾ ਸਨਮਾਨ ਬੁਢਲਾਡਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਪ੍ਰਵੀਨ ਕੁਮਾਰ, ਬਿੱਟੂ ਬੁਢਲਾਡਾ, ਹਰਨੇਕ ਸਿੰਘ ਮੱਲੀ ਆਦਿ ਹਾਜ਼ਰ ਸਨ।