25 ਨਾਮਵਰ ਸਟੇਜੀ ਕਵੀ ਲੈ ਰਹੇ ਹਨ ਭਾਗ
19 ਅਪ੍ਰੈਲ (ਦੇਸ ਪੰਜਾਬ ਬਿਊਰੋ) ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਪਣੇ 71ਵੇਂ ਸਥਾਪਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਸਟੇਜੀ ਕਵੀ ਦਰਬਾਰ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 25 ਨਾਮਵਰ ਸਟੇਜੀ ਕਵੀ ਭਾਗ ਲੈ ਰਹੇ ਹਨ ਜਿਨਾਂ ਵਿੱਚ ਇੰਜ ਕਰਮਜੀਤ ਸਿੰਘ ਨੂਰ ਜਲੰਧਰ, ਡਾ ਹਰੀ ਸਿੰਘ ਜਾਚਕ,ਕੁਲਵੰਤ ਸਿੰਘ ਰਫ਼ੀਕ ਸ਼ਾਹਬਾਦ ਮਾਰਕੰਡਾ, ਅਵਤਾਰ ਸਿੰਘ ਤਾਰੀ ਸ੍ਰੀ ਅੰਮ੍ਰਿਤਸਰ ਸਾਹਿਬ, ਡਾ ਗੁਰਚਰਨ ਕੌਰ ਕੋਚਰ, ਡਾ ਸੰਦੀਪ ਸ਼ਰਮਾ ਭਾਸ਼ਾ ਅਫ਼ਸਰ, ਲੁਧਿਆਣਾ , ਗੁਰਸੇਵਕ ਸਿੰਘ ਢਿੱਲੋਂ, ਅਮਰੀਕ ਸਿੰਘ ਤਲਵੰਡੀ, ਮਨਦੀਪ ਕੌਰ ਭੰਵਰਾ,ਸੁਰਜੀਤ ਸਿੰਘ ਅਲਬੇਲਾ,ਡਾ ਦੇਵਿੰਦਰ ਦਿਲਰੂਪ, ਸਰਬਜੀਤ ਸਿੰਘ ਬਿਰਦੀ,ਜਸਵੀਰ ਝੱਜ, ਪਰਮਿੰਦਰ ਸਿੰਘ ਅਲਬੇਲਾ,ਸਰਜੀਤ ਸਿੰਘ ਗਿੱਲ, ਪ੍ਰਭਜੋਤ ਸਿੰਘ ਸੋਹੀ, ਸਤਨਾਮ ਸਿੰਘ ਕੋਮਲ, ਕਰਮਜੀਤ ਗਰੇਵਾਲ,ਡਾ ਜਸਪ੍ਰੀਤ ਕੌਰ ਫਲਕ, ਕੁਲਦੀਪ ਕੌਰ ਦੀਪ ਲੁਧਿਆਣਵੀ, ਅਮਰਜੀਤ ਸ਼ੇਰਪੁਰੀ, ਹਰਦੇਵ ਸਿੰਘ ਕਲਸੀ, ਕੁਲਵਿੰਦਰ ਕੌਰ ਕਿਰਨ, ਜਸਵਿੰਦਰ ਕੌਰ ਜੱਸੀ ਅਤੇ ਡਾ ਪੁਸ਼ਪਿੰਦਰ ਪਾਲ ਸਿੰਘ ਆਦਿ ਸ਼ਾਮਲ ਹੋ ਰਹੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਡਾ ਸਰਬਜੀਤ ਸਿੰਘ ਪ੍ਰਧਾਨ, ਡਾ ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ,ਡਾ ਹਰੀ ਸਿੰਘ ਜਾਚਕ ਸਕੱਤਰ ਸਾਹਿਤਕ ਸਰਗਰਮੀਆਂ ਤੇ ਕਨਵੀਨਰ ਕਵੀ ਦਰਬਾਰ ਅਤੇ ਜਸਵੀਰ ਝੱਜ ਪ੍ਰੈਸ ਸਕੱਤਰ ਨੇ ਦੱਸਿਆ ਕਿ ਪ੍ਰਧਾਨਗੀ ਮੰਡਲ ਵਿੱਚ ਡਾ ਅਮਰਜੀਤ ਸਿੰਘ ਦੂਆ,ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਗੁਰਮੀਤ ਸਿੰਘ ਸੰਸਥਾਪਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਸਾਬਕਾ ਆਨਰੇਰੀ ਸਕੱਤਰ, ਸ੍ਰੀ ਅਕਾਲ ਤਖ਼ਤ ਸਾਹਿਬ, ਡਾ ਪਾਲ ਕੌਰ ਸੀਨੀਅਰ ਮੀਤ ਪ੍ਰਧਾਨ,ਪ੍ਰਸਿੱਧ ਸ਼ਾਇਰ ਸਰਦਾਰ ਪੰਛੀ ਤੇ ਪ੍ਰਭਕਿਰਨ ਸਿੰਘ ਪ੍ਰਧਾਨ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਹੋਣਗੇ। ਓਨਾਂ ਨੇ ਇਸ ਸਟੇਜੀ ਕਵੀ ਦਰਬਾਰ ਵਿੱਚ ਸਭ ਨੂੰ ਸ਼ਾਮਲ ਹੋਣ ਲਈ ਸੱਦਾ ਵੀ ਦਿੱਤਾ।
ਜਾਰੀ ਕਰਤਾ
ਜਸਵੀਰ ਝੱਜ
ਪ੍ਰੈਸ ਸਕੱਤਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ