ਭੀਖੀ, 11 ਮਈ (ਗੁਰਿੰਦਰ ਸਿੰਘ ਔਲਖ)
ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਪੰਜਾਬੀ ਦੇ ਉਘੇ ਕਵੀ ਪਦਮ ਸ੍ਰੀ ਡਾ. ਸੁਰਜੀਤ ਪਾਤਰ ਦੀ ਬੇਵਕਤੀ ਮੌਤ ’ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫੌਜੀ ਤੇ ਸਰਪ੍ਰਸਤ ਸ਼ਾਇਰ ਸਤਪਾਲ ਭੀਖੀ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਮੰਚ ਦੇ ਸਰਪ੍ਰਸਤ ਐੱਸ.ਡੀ.ਓ. ਰਜਿੰਦਰ ਸਿੰਘ ਰੋਹੀ, ਸਕੱਤਰ ਐੱਸ ਅਮਰੀਕ ਭੀਖੀ, ਬਲਦੇਵ ਸਿੰਘ ਸਿੱਧੂ, ਡੀ.ਪੀ. ਜਿੰਦਲ, ਰਜਿੰਦਰ ਸਿੰਘ ਜਾਫਰੀ, ਕਾ. ਗੁਰਨਾਮ ਭੀਖੀ. ਧਰਮਪਾਲ ਨੀਟਾ, ਤਰਕਸ਼ੀਲ ਸੁਸਾਇਟੀ ਦੇ ਭਰਪੂਰ ਮੰਨਣ, ਧਰਮਵੀਰ ਸ਼ਰਮਾ, ਹਰਮੇਸ਼ ਭੋਲਾ, ਜਸਪਾਲ ਅਤਲਾ, ਪ੍ਰੈਸ ਕਲੱਬ ਭੀਖੀ ਦੇ ਪ੍ਰਧਾਨ ਸੁਰੇਸ਼ ਸਿੰਗਲਾ, ਬਲਕਾਰ ਸਹੋਤਾ, ਵੇਦ ਤਾਇਲ, ਬਹਾਦਰ ਖਾਨ, ਸੰਦੀਪ ਜਿੰਦਲ ਤੋਂ ਇਲਾਵਾ ਦਾ ਰੌਇਲ ਗਰੁੱਪ ਆਫ ਕਾਲਜਿਜ ਬੋੜਾਵਾਲ ਵਿਖੇ ਵੀ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Leave a comment