ਓਨਟਾਰੀਓ ਕੈਨੇਡਾ ਦੇ ਟਾਊਨ ਪੋਰਟ ਪੈਰੀ ਵਿਖੇ ਬੀਤੇ ਦਿਨੀਂ ਪਾਣੀ ‘ਚ ਡੁੱਬ ਜਾਣ ਕਾਰਨ ਮਾਰੇ ਗਏ ਇਕ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਅਕਾਸ਼ਦੀਪ ਸਿੰਘ (ਉਮਰ 27 ਸਾਲ) ਦੀ ਲਾਸ਼ ਪੁਲਸ ਵੱਲੋਂ ਬਰਾਮਦ ਕਰ ਲਈ ਗਈ ਹੈ। ਦੱਸਣਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਅਕਾਸ਼ਦੀਪ ਸਿੰਘ ਕੈਨੇਡਾ ਵਿੱਚ ਪੱਕਾ ਹੋਇਆ ਸੀ ਅਤੇ ਪੱਕੇ ਹੋਣ ਦਾ ਜਸ਼ਨ ਮਨਾਉਣ ਲਈ ਉਹ ਆਪਣੇ ਦੋਸਤਾਂ ਦੇ ਨਾਲ ਝੀਲ ਵਿਖੇ ਗਿਆ ਸੀ।