3 ਅਪ੍ਰੈਲ (ਕਰਨ ਭੀਖੀ) ਭੀਖੀ: ਭੀਖੀ ਇਲਾਕੇ ਦੀ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, (ਸੀਨੀ.ਸੰਕੈ), ਸਕੂਲ ਵਿੱਚ ਪੰਜਵੀ ਕਲਾਸ ਦਾ ਨਤੀਜਾ ਬਹੁਤ ਹੀ ਸਾਨਦਾਰ ਰਿਹਾ। ਪੰਜਵੀ ਕਲਾਸ ਦੇ ਰਿਜਲਟ ਵਿੱਚ ਇਸ ਸਕੂਲ ਦੇ ਵਿਿਦਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ। ਮਿਤੀ 2 ਅਪ੍ਰੈਲ, 2024 ਦਿਨ ਮੰਗਲਵਾਰ ਨੂੰ ਪੰਜਾਬ ਸਕ੍ਵਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪੰਜਵੀ ਕਲਾਸ ਦੇ ਨਤੀਜੇ ਦੀ ਘੋਸ਼ਣਾ ਕੀਤੀ ਗਈ। ਇਹਨ੍ਹਾਂ ਪੇਪਰਾਂ ਵਿੱਚ ਪਹਿਲੀਆਂ ਤਿੰਨ ਤੇ ਆਉਣ ਵਾਲੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦੀ ਚੰਗੀ ਕਾਰਜੁਗਾਰੀ ਲਈ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ, ਪ੍ਰਧਾਨ ਸੰਤੀਸ਼ ਕੁਮਾਰ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੇ ਮਾਪਿਆ ਨੂੰ ਵਧਾਈ ਦਿੱਤੀ।