28 ਮਾਰਚ (ਕਰਨ ਭੀਖੀ) ਮਾਨਸਾ: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਨਕਲ ਕਰਵਾਉਣ ਦੇ ਮੰਤਵ ਲਈ ਖੜੇ ਹੋਣਾ, ਕਿਸੇ ਵੀ ਵਿਅਕਤੀ ਵੱਲੋਂ ਨਾਅਰੇ ਲਗਾਉਣਾ ਅਤੇ ਕਾਨੂੰਨ ਅਤੇ ਵਿਵਸਥਾ ਵਿੱਚ ਵਿਘਨ ਪੈਦਾ ਕਰਨ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ. ਨਗਰ ਰਾਹੀਂ ਪ੍ਰਾਪਤ ਪੱਤਰ ਅਨੁਸਾਰ ਮੈਰੀਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 30 ਮਾਰਚ 2024 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਜ਼ਿਲ੍ਹਾ ਮਾਨਸਾ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਸ.ਸ.ਸ. ਮੁੰਡੇ ਮਾਨਸਾ (ਨੋਡਲ ਸੈਂਟਰ), ਸ.ਸ.ਸ. ਕੁੜੀਆਂ ਮਾਨਸਾ, ਗਾਂਧੀ ਸ.ਸ.ਸ ਮਾਨਸਾ, ਮਾਈ ਨਿੱਕੋ ਦੇਵੀ ਸਕੂਲ ਮਾਨਸਾ, ਸਮਰ ਫੀਲਡ ਪਬਲਿਕ ਸਕੂਲ ਮਾਨਸਾ, ਦਸ਼ਮੇਸ਼ ਪਬਲਿਕ ਸਕੂਲ ਮਾਨਸਾ, ਸ.ਸ.ਸ. ਖ਼ਿਆਲਾ ਕਲਾਂ ਮੁੰਡੇ, ਸ.ਸ.ਸ. ਕੋਟੜਾ ਕਲਾਂ, ਸ.ਸ.ਸ. ਭੈਣੀ ਬਾਘਾ, ਸ.ਸ.ਸ. ਭੀਖੀ (ਮੁੰਡੇ), ਸ.ਸ.ਸ. ਰੱਲਾ (ਕੁੜੀਆਂ), ਸ.ਹ.ਸ ਰੱਲਾ (ਮੁੰਡੇ), ਸ.ਸ.ਸ. ਭੀਖੀ (ਕੁੜੀਆਂ), ਸ.ਸ.ਸ. ਸਰਦੂਲਗੜ੍ਹ ਮੁੰਡੇ/ਕੁੜੀਆਂ, ਸ.ਸ.ਸ. ਫੱਤਾ ਮਾਲੋਕਾ ਅਤੇ ਸ.ਸ.ਸ. ਝੁਨੀਰ ਵਿਖੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ.ਸ.ਸ. ਭੰਮੇ ਕਲਾਂ, ਦਸਮੇਸ਼ ਕਾਨਵੈਂਟ ਸ.ਸ.ਸ. ਸਰਦੂਲਗੜ੍ਹ, ਸ.ਸ.ਸ. ਮੀਰਪੁਰ ਕਲਾਂ, ਸ.ਸ.ਸ. ਕਰੰਡੀ, ਸ.ਸ.ਸ. ਬੁਢਲਾਡਾ ਕੁੜੀਆਂ/ਮੁੰਡੇ, ਮੰਨੂ ਵਾਟਿਕਾ ਸਕੂਲ ਬੁਢਲਾਡਾ, ਸ.ਸ.ਸ. ਬੋਹਾ ਮੁੰਡੇ/ਕੁੜੀਆਂ, ਸ਼੍ਰੀ ਹਿੱਤ ਅਭਿਲਾਸ਼ੀ ਸ.ਸ. ਸਕੂਲ ਬੁਢਲਾਡਾ, ਸ.ਸ.ਸ. ਦਾਤੇਵਾਸ, ਸ.ਸ.ਸ. ਬਰੇਟਾ ਮੁੰਡੇ ਕੁੜੀਆਂ, ਸ.ਹ.ਸ. ਬਹਾਦਰਪੁਰ ਅਤੇ ਸ.ਹ.ਸ. ਗੁਰਨੇ ਕਲਾਂ ਵਿਖੇ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਪਰੋਕਤ ਪ੍ਰੀਖਿਆ ਕੇਂਦਰਾਂ ਦੇ ਵਿੱਚ ਅਣਉਚਿੱਤ ਸਾਧਨਾਂ ਦਾ ਪ੍ਰਯੋਗ ਹੋਣ, ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸ਼ਰਾਰਤੀ ਅਨਸਰਾਂ ਦੇ ਇਕੱਠੇ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਵੱਲੋਂ ਪ੍ਰੀਖਿਆ ਦੀ ਪਵਿੱਤਰਤਾ ਅਤੇ ਅਨੁਸਾਸ਼ਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਇਹ ਹੁਕਮ 30 ਮਾਰਚ 2024 ਤੱਕ ਲਾਗੂ ਰਹੇਗਾ।
ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਮਨਾਹੀ ਦੇ ਹੁਕਮ ਜਾਰੀ
Highlights
- #mansanews
Leave a comment