19 ਜਨਵਰੀ (ਨਰੰਜਣ ਬੋਹਾ) ਬੋਹਾ: ਪ੍ਰਿੰਸੀਪਲ ਸ੍ਰੀ ਬੁੱਧ ਰਾਮ ਜੀ ਹਲਕਾ ਵਿਧਾਇਕ ਅਤੇ ਕਾਰਜਕਾਰੀ ਪ੍ਧਾਨ ਆਮ ਆਦਮੀ ਪਾਰਟੀ ਪੰਜਾਬ ਜੀ ਨੇ ਸਰਕਾਰੀ ਸਕੈਂਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਵਿਖੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਨਾਲ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਅਸ਼ੋਕ ਕੁਮਾਰ ਜੀ ਅਤੇ ਨੈਸ਼ਨਲ ਅਵਾਰਡੀ ਸ. ਅਮਰਜੀਤ ਸਿੰਘ ਰੱਲੀ ਵੀ ਪਹੰਚੇ। ਸ਼ੁਰੂਆਤ ਵਿੱਚ ਸਮੁੱਚੇ ਸਟਾਫ਼ ਅਤੇ ਪਾਰਟੀ ਵਰਕਰਾਂ ਦੀ ਮੌਜੂਦਗੀ ਵਿੱਚ ਨੀਂਹ ਪੱਥਰ ਤੋਂ ਪਰਦਾ ਹਟਾ ਕੇ ਨੀਂਹ ਪੱਥਰ ਦੀ ਰਸਮ ਅਦਾ ਕੀਤੀ ਗਈ। ਸਟੇਟ ਅਵਾਰਡੀ ਅਧਿਆਪਕ ਦਿਲਬਾਗ ਰਿਉਂਦ ਨੇ ਮੰਚ ਤੋਂ ਪ੍ਰਿੰਸੀਪਲ ਬੁੱਧ ਰਾਮ ਜੀ ਦੀ ਸ਼ਖਸੀਅਤ ਬਾਰੇ ਚਾਨਣਾ ਪਾਇਆ। ਸਕੂਲ ਇੰਚਾਰਜ਼ ਸ ਜਸਵੀਰ ਸਿੰਘ ਗਰੇਵਾਲ ਜੀ ਨੇ ਪ੍ਰਿੰਸੀਪਲ ਬੁੱਧ ਰਾਮ ਜੀ , ਡਿਪਟੀ ਡੀ ਈ ਓ ਸ਼੍ਰੀ ਅਸ਼ੋਕ ਕੁਮਾਰ ਜੀ ਅਤੇ ਬਾਕੀ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਸਕੂਲ ਦੀ ਚਾਰ ਦਿਵਾਰੀ ਲਈ ਪੰਦਰਾਂ ਲੱਖ ਦੀ ਗ੍ਰਾਂਟ ਸਕੂਲ ਨੂੰ ਮਿਲੀ ,ਜਿਸ ਨਾਲ ਜਿੱਥੇ ਸਕੂਲ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਉੱਥੇ ਸੁਰੱਖਿਆ ਦੇ ਪੱਖੋਂ ਵੀ ਇਹ ਕਾਰਜ ਸਹਾਈ ਸਿੱਧ ਹੋਵੇਗਾ। ਫਿਰ ਡਿਪਟੀ ਡੀ ਈ ਓ ਸ਼੍ਰੀ ਅਸ਼ੋਕ ਕੁਮਾਰ ਜੀ ਨੇ ਵੀ ਵਿਚਾਰ ਪ੍ਰਗਟ ਕਰਦਿਆਂ ਇਜ ਕੰਮ ਲਈ ਸਰਕਾਰ ਦੀ ਸ਼ਲਾਘਾ ਕੀਤੀ ਕਿ ਹੁਣ ਪੂਰੇ ਜਿਲ੍ਹੇ ਦੇ ਸਕੂਲਾਂ ਦਾ ਮੁਹਾਂਦਰਾ ਅਤੇ ਅਕਾਦਮਿਕ ਪ੍ਰਾਪਤੀਆਂ ਵਿੱਚ ਚੋਖਾ ਵਾਧਾ ਹੋਇਆ ਹੈ। ਫਿਰ ਪ੍ਰਿੰਸੀਪਲ ਬੁੱਧ ਰਾਮ ਜੀ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਨ ਸਰਕਾਰ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਪੰਜਾਬ ਦੇ ਸਕੂਲਾਂ ਦਾ ਪ੍ਰਬੰਧਾਂ ਪੱਖੋਂ, ਅਧਿਆਪਕਾਂ ਦੀ ਪੂਰਤੀ ਪੱਖੋਂ ਮਹੌਲ ਸਫਲਤਾ ਪੂਰਵਕ ਬਦਲ ਰਿਹਾ ਹੈ। ਚਾਰ ਦਿਵਾਰੀ ਲਈ ਜਿਲ੍ਹੇ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੀ ਗੱਲ ਕੀਤੀ। ਨਾਲ ਹੀ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ,ਸਾਹਮਣੇ ਬੈਠੇ ਬੱਚਿਆਂ ਨੂੰ ਵੀ ਕਿਤਾਬਾਂ ਪੜ੍ਹਨ ,ਕਿਤਾਬਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਅਖੀਰ ਵਿੱਚ ਸਕੂਲ ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਜੀ ਨੇ ਇਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਸਕੂਲਾਂ ਦੀ ਨੁਹਾਰ ਬਦਲੀ ਹੈ। ਉਨ੍ਹਾਂ ਸ਼੍ਰੀ ਬੁੱਧ ਰਾਮ ਜੀ ਦੀ ਇਮਾਨਦਾਰੀ, ਵੱਧ ਪੜ੍ਹੇ ਲਿਖੇ ਹੋਣ ਅਤੇ ਨਿਮਰਤਾ ਦੀ ਸ਼ਲਾਘਾ ਕੀਤੀ। ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸ ਗੁਰਦਰਸ਼ਨ ਸਿੰਘ ਪਟਵਾਰੀ, ਅਵਤਾਰ ਸਿੰਘ ਬਲਾਕ ਪ੍ਰਧਾਨ, ਸਤਨਾਮ ਸਿੰਘ, ਸੁਖਦੇਵ ਸਿੰਘ ਸਰਪੰਚ, ਡਾ.ਗਗਨਦੀਪ, ਡਾ.ਸ਼ੁਭਾਸ , ਸੁਖਵਿੰਦਰ ਸਿੰਘ ਪ੍ਰਧਾਨ ,ਦਲਵਿੰਦਰ ਕਾਲਾ, ਜਸਵਿੰਦਰ ਰਿਉਂਦ, ਜਗਦੀਪ ਰਤੀਆ, ਮਨਜਿੰਦਰ ਸਸਪਾਲੀ, ਕੁਲਦੀਪ ਸਿੰਘ, ਸਚਿਨ ਸਿੰਗਲਾ, ਗੁਰਦੀਪ ਸਿੰਘ ਪੁਰੀ ਸੁਖਵਿੰਦਰ ਕੌਰ, ਗੁਰਪ੍ਰੀਤ ਕੌਰ, ਦਸ਼ਮੇਸ਼ ਸਿੰਘ ,ਸਮੁੱਚਾ ਸਟਾਫ਼ , ਸਕੂਲ ਮਨੇਜ਼ਮੈਂਟ ਕਮੇਟੀ , ਪੀ ਟੀ ਏ , ਪਤਵੰਤੇ ਸੱਜਣ ਅਤੇ ਵਿਦਿਆਰਥੀ ਹਾਜਰ ਸਨ।