15 ਮਾਰਚ (ਗਗਨਦੀਪ ਸਿੰਘ) ਬਠਿੰਡਾ: ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਸਾਲ 2022-23 ਤੱਕ ਦਾ ਪ੍ਰਾਪਰਟੀ ਟੈਕਸ 9% ਵਿਆਜ਼, 10% ਪਨੈਲਟੀ ਯਕਮੁਸ਼ਤ ਜਮ੍ਹਾਂ ਕਰਵਾਉਣ ਅਤੇ ਸਾਲ 2023-24 ਦਾ ਪ੍ਰਾਪਰਟੀ ਟੈਕਸ 10% ਪਨੈਲਟੀ ਨਾਲ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 31 ਮਾਰਚ 2024 ਹੈ।
ਉਨ੍ਹਾਂ ਦੱਸਿਆ ਕਿ ਲੋਕ ਅਤੇ ਪ੍ਰਸ਼ਾਸਕੀ ਹਿੱਤਾਂ ਨੂੰ ਮੁੱਖ ਰੱਖਦਿਆ ਮਿਤੀ 29 ਮਾਰਚ 2024 ਨੂੰ ਗਜਟਿਡ ਛੁੱਟੀ ਵਾਲੇ ਦਿਨ, 30 ਮਾਰਚ ਨੂੰ ਸ਼ਨੀਵਾਰ ਅਤੇ 31 ਮਾਰਚ ਐਤਵਾਰ ਨੂੰ ਆਮ ਦਿਨਾਂ ਵਾਂਗ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਦਫ਼ਤਰ ਖੁੱਲ੍ਹਾ ਰੱਖਿਆ ਜਾਵੇਗਾ।
ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।