–ਤਿੰਨ ਵਿਦਿਆਰਥੀਆਂ ਨੇ ਲਏ 500 ਚੋਂ 500 ਅੰਕ
–ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
24 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਸੈਂਟਰ ਹੈੱਡ ਟੀਚਰ ਸਤਿਨਾਮ ਸਿੰਘ ਭੋਤਨਾ ਨੇ ਦੱਸਿਆ ਕਿ ਬਲਵੰਤ ਗਾਰਗੀ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ (ਲੜਕੇ) ਦੇ ਤਿੰਨ ਵਿਦਿਆਰਥੀਆਂ ਗੁਰਵਿੰਦਰ ਸਿੰਘ, ਏਕਮ ਸਿੰਘ ਗਿੱਲ ਅਤੇ ਕੁਲਜੀਤ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਕੇ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਵਿਖੇ ਛੇਵੀਂ ਜਮਾਤ ਵਿੱਚ ਦਾਖ਼ਲਾ ਲੈ ਲਿਆ ਹੈ।
ਤਿੰਨ ਵਿਦਿਆਰਥੀਆਂ ਗੁਰਵਿੰਦਰ ਸਿੰਘ, ਏਕਮ ਸਿੰਘ ਗਿੱਲ ਅਤੇ ਰਾਜਪ੍ਰੀਤ ਸਿੰਘ ਨੇ ਪੰਜਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿੱਚੋਂ 500/500 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਆਪਣੇ ਅਧਿਆਪਕਾਂ ਦਾ, ਆਪਣੇ ਮਾਪਿਆਂ ਦਾ, ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।
ਸਮਾਜ ਸੇਵੀ ਡਾ. ਅਨਿਲ ਗਰਗ, ਸ੍ਰੀਮਤੀ ਦਰਸ਼ਨਾਂ ਦੇਵੀ, ਪੁੱਤਰੀ ਪਾਠਸ਼ਾਲਾ ਕਮੇਟੀ ਦੇ ਪ੍ਰਧਾਨ ਸ. ਹਰਮੇਲ ਸਿੰਘ, ਜੈ ਆਦਮ ਪ੍ਰਕਾਸ਼, ਰਾਜ ਸਿੰਘ ਨੇ ਇਨ੍ਹਾਂ ਬੱਚਿਆਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮਾਸਟਰ ਰਾਜਨ ਗੁਪਤਾ, ਗਗਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮੈਡਮ ਸੁਖਚਰਨਜੀਤ ਕੌਰ, ਰਮਨਪ੍ਰੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਅੰਜਲੀ ਕੰਬੋਜ,ਰਾਜਵਿੰਦਰ ਕੌਰ, ਸੁਨੀਤਾ ਰਾਣੀ, ਨਿਰਮਲਾ ਦੇਵੀ , ਕਿਰਨ ਬਾਲਾ, ਦਵਿੰਦਰ ਕੌਰ ਆਈ.ਈ.ਆਰ.ਟੀ. ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।