12 ਮਾਰਚ (ਗਗਨਦੀਪ ਸਿੰਘ) ਬਠਿੰਡਾ: ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ Punjab Prevention of Human Smuggling Rules, 2013 framed under the Punjab Prevention of Human Smuggling Act, 2012 ਤਹਿਤ ਪ੍ਰਤੀ ਬੇਨਤੀ ਦੇ ਅਧਾਰ ਤੇ ਲਾਇਸੈਂਸ ਰੱਦ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਰੱਦ ਲਾਇਸੰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ “M/s Grab ielts 100 ft road Ghoda wala chowk Bathinda ਦੇ ਨਾਮ ਤੇ ਸ੍ਰੀ ਅਰਸ਼ਦੀਪ ਸਿੰਘ ਪੁੱਤਰ ਸ਼੍ਰੀ ਗੁਰਨੈਬ ਸਿੰਘ ਵਾਸੀ ਮਕਾਨ ਨੰਬਰ 650 ਪਿੰਡ ਕੋਟ ਸਮੀਰ ਜ਼ਿਲ੍ਹਾ ਬਠਿੰਡਾ ਨੂੰ ਆਈਲੈਟਸ ਇੰਸਟੀਚਿਊਟ ਦਾ ਲਾਇਸੰਸ ਨੰਬਰ 65/ਸੀ.ਈ.ਏ ਮਿਤੀ 11-12-2018 ਨੂੰ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 10-12-2023 ਤੱਕ ਸੀ।
ਹੁਕਮ ਅਨੁਸਾਰ ਹੁਣ ਪ੍ਰਾਰਥੀ ਸ੍ਰੀ ਅਰਸ਼ਦੀਪ ਸਿੰਘ ਵੱਲੋਂ 5 ਫ਼ਰਵਰੀ 2024 ਨੂੰ ਲਿਖਤੀ ਤੌਰ ਤੇ ਦਰਖਾਸਤ ਪੇਸ਼ ਕੀਤੀ ਗਈ ਸੀ ਕਿ ਉਸ ਨੇ ਇਹ ਇੰਸਟੀਚਿਊਟ ਬੰਦ ਕਰ ਦਿੱਤਾ ਹੈ ਅਤੇ ਬਾਹਰ ਸਿਫ਼ਟ ਹੋ ਗਿਆ ਹੈ। ਉਹ ਆਪਣਾ ਲਾਇਸੰਸ ਰੀਨਿਊ ਨਹੀਂ ਕਰਵਾਉਣਾ ਚਾਹੁੰਦਾ। ਇਸ ਲਈ ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ।
ਇਸ ਲਈ ਪ੍ਰਾਰਥੀ ਪਾਸੋਂ ਪ੍ਰਾਪਤ ਹੋਈ ਪ੍ਰਤੀਬੇਨਤੀ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੋਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਪ੍ਰਾਰਥੀ ਸ੍ਰੀ ਅਰਸ਼ਦੀਪ ਸਿੰਘ ਪੁੱਤਰ ਸ਼੍ਰੀ ਗੁਰਨੈਬ ਸਿੰਘ ਵਾਸੀ ਮਕਾਨ ਨੰਬਰ 650 ਪਿੰਡ ਕੋਟ ਸਮੀਰ ਜ਼ਿਲ੍ਹਾ ਬਠਿੰਡਾ ਦਾ ਲਾਇਸੰਸ ਨੰਬਰ 65/ਸੀਈਏ ਮਿਤੀ 11-12-2018 ਫਰਮ ਕਿ “M/s Grab ielts 100 ft road Ghoda wala chowk Bathinda ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (g) ਅਨੁਸਾਰ ਮਿਆਦ ਖਤਮ ਹੋਣ ਤੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ/ਕੈਂਸਲ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖੁੱਦ ਜਾਂ ਇਸਦੀ ਫਰਮ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਜਿੰਮੇਵਾਰ ਹੋਵੇਗਾ।