ਬੋਹਾ – 4 ਅਗੱਸਤ – (ਨਰੰਜਣ ਬੋਹਾ ) – ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਆਰੰਭੇ ਪੋਸ਼ਣ ਅਭਿਆਨ ਤਹਿਤ ਜ਼ਿਲਾ ਪ੍ਰੋਗਰਾਮ ਅਫਸਰ ਦੇ ਦਿਸ਼ਾ ਨਿਰਦੇਸਾਂ ‘ਤੇ ਬਰੇ ਸਰਕਲ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਮਾਂ ਦੇ ਦੁੱਧ ਦੇ ਮਹੱਤਵ ਅਤੇ ਬੱਚਿਆਂ ਵਿੱਚ ਖੂਨ ਦੀ ਕਮੀ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ।
ਇਸ ਕੈਂਪ ਮੌਕੇ ਵਿਭਾਗ ਦੀ ਸੁਪਰਵਾਈਜ਼ਰ ਬਲਵੀਰ ਕੌਰ , ਕਿਰਨ ਬਾਲਾ ਅਤੇ ਮਨਜੀਤ ਕੌਰ ਨੇ ਕਿਹਾ ਕਿ ਗਰਭਪਤੀ ਮਾਵਾਂ , ਨਵਜੰਮੇ ਬੱਚਿਆਂ ਦੀ ਤੰਦਰੁਸਤੀ ਲਈ ਜਾਗਰੂਕ ਹੋਣਾ ਜਰੂਰੀ ਹੈ। ਚੰਗੀ ਖੁਰਾਕ ਮੌਸ਼ਮੀ ਫਲ , ਪ੍ਰੋਟੀਨ ਯੁਕਤ ਵਿਟਾਮਿਨਾਂ ਅਤੇ ਤੱਤਾਂ ਭਰਪੂਰ ਆਹਾਰ ਲੈਣਾ ਚਾਹੀਦਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਗਰਭਵਤੀ ਮਾਵਾਂ , ਨਵਜੰਮੇ ਬੱਚਿਆਂ ਸਮੇਤ ਛੇ ਸਾਲ ਉਮਰ ਵਰਗ ਦੇ ਬੱਚਿਆਂ ਲਈ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਂਦਾ ਹੈ ਅਤੇ ਉਨ੍ਹਾਂ ਦੀ ਨਰੋਈ ਸਿਹਤ , ਪੌਸ਼ਟਿਕ ਖੁਰਾਕ ਤੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ।
ਇਸ ਮੌਕੇ ‘ਤੇ ਆਂਗਣਵਾੜੀ ਵਰਕਰ ਬਲਜਿੰਦਰ ਕੌਰ , ਜਸ਼ਮੇਲ ਕੌਰ ਅਤੇ ਸੁਖਜੀਤ ਕੌਰ ਨੇ ਕਿਹਾ ਖਾਣੇ ਵਿੱਚ ਪੋਸ਼ਟਿਕ ਆਹਾਰ ਹਰੀਆਂ ਪੱਤੇਦਾਰ ਸਬਜ਼ੀਆਂ , ਮੌਸਮੀ ਫਲ਼ , ਨਿਊਟਰੀ ਅਤੇ ਦੁੱਧ , ਦਹੀਂ ਆਦਿ ਨੂੰ ਵੀ ਮੁੱਖ ਰੂਪ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ । ਉਨ੍ਹਾਂ ਜਣੇਪੇ ਹੋਣ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਨੂੰ ਮਾਂ ਦਾ ਪੀਲਾ ਗਾੜਾ ਬਹੁਲ਼ਾ ਦੁੱਧ ਪਿਲਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਦੁੱਧ ਵਿਟਾਮਿਨਾਂ ਅਤੇ ਹੋਰ ਅਨੇਕਾਂ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਬੱਚੇ ਨੂੰ ਬਿਮਾਰੀਆਂ ਤੋਂ ਬਚਾਅ ਕੇ ਰੱਖਦਾ ਹੈ।
ਇਸ ਕੈਂਪ ਮੌਕੇ ਵੱਖ-ਵੱਖ ਪ੍ਰਦਰਸ਼ਨੀਆਂ ਲਾ ਕੇ ਵੀ ਇਸਤਰੀਆਂ ਨੂੰ ਟੀਕਾਕਰਨ , ਪੌਸ਼ਟਿਕ ਆਹਾਰਾਂ , ਸਮਾਜਿਕ ਸੁਰੱਖਿਆ ਸਕੀਮਾਂ ਆਦਿ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਕੈਂਪ ਵਿੱਚ ਆਂਗਣਵਾੜੀ ਵਰਕਰਾਂ ਵੀਰਪਾਲ ਕੌਰ , ਹਰਪ੍ਰੀਤ ਕੌਰ , ਜਸਪ੍ਰੀਤ ਕੌਰ , ਵੀਨਾ ਰਾਣੀ , ਰਜਨੀ ਤੋਂ ਇਲਾਵਾ ਆਂਗਣਵਾੜੀ ਸਹਾਇਕਾਂ ਵੀਰਾਂ ਕੌਰ , ਰਣਜੀਤ ਕੌਰ , ਕ੍ਰਿਸ਼ਨਾ ਆਦਿ ਵੀ ਸ਼ਾਮਲ ਸਨ।
ਪੋਸ਼ਣ ਅਭਿਆਨ ਤਹਿਤ ਪਿੰਡ ਆਲਮਪੁਰ ਮੰਦਰਾਂ ਵਿਖੇ ਜਾਗਰੂਕਤਾ ਕੈਂਪ ਆਯੋਜਿਤ
Leave a comment