ਬਲਜੀਤ ਸਿੰਘ
ਸਰਦੂਲਗੜ੍ਹ 31 ਜੁਲਾਈ
ਘੱਗਰ ਚ ਡਿੱਗਣ ਵਾਲੇ ਨੌਜਵਾਨ ਦੀ ਲਾਸ਼ 25 ਘੰਟਿਆਂ ਬਾਅਦ ਝੰਡਾ ਖੁਰਦ ਦੇ ਨਜਦੀਕ ਘੱਗਰ ਦਰਿਆ ਚੋ ਮਿਲ ਗਈ ਹੈ। ਥਾਨਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਦੀਪ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ (22) ਪੁੱਤਰ ਗੁਰਦੀਪ ਸਿੰਘ ਜੋ ਘੱਗਰ ਤੇ ਬਣੇ ਬੰਨ ਤੇ ਪਹਿਲਾਂ ਤੋਂ ਹੀ ਸੇਵਾ ਕਰਦਾ ਆ ਰਿਹਾ ਸੀ। ਕੱਲ੍ਹ ਆਪਣੇ ਭਰਾ ਪ੍ਰੇਮ ਸਿੰਘ ਨਾਲ ਘੱਗਰ ਬੰਨ ਤੇ ਗਏ ਸਨ ਕਿ ਅਚਾਨਕ ਉਸ ਦਾ ਪੈਰ ਤਿਲਕ ਜਾਣ ਕਾਰਨ ਉਹ ਘੱਗਰ ਦੇ ਵਹਿੰਦੇ ਪਾਣੀ ਚ ਚਲਾ ਗਿਆ। ਉਸ ਦੇ ਭਰਾ ਨੇ ਰੌਲਾ ਪਾਇਆ ਤਾਂ ਬੇਸ਼ੱਕ ਮੌਕੇ ਤੇ ਕਾਫੀ ਲੋਕ ਪਹੁੰਚ ਗਏ ਸਨ ਪਰ ਉਹ ਉਸ ਨੂੰ ਬਚਾ ਨਹੀ ਸਕੇ। ਜਗਦੇਵ ਸਿੰਘ ਘੱਗਰ ਚ ਡੁੱਬ ਗਿਆ ਸੀ। ਜਿਸ ਦੀ ਗੋਤੇਖੋਰਾਂ ਵੱਲੋਂ ਕਾਫੀ ਭਾਲ ਵੀ ਕੀਤੀ ਗਈ ਸੀ ਪਰ ਉਹ ਨਹੀ ਲੱਭਿਆ। ਅੱਜ ਉਸ ਦੀ ਤੈਰਦੀ ਲਾਸ ਝੰਡਾ ਖੁਰਦ ਦੇ ਨਜਦੀਕ ਘੱਗਰ ਚ ਵੇਖੀ ਗਈ ਤਾਂ ਉਸ ਨੂੰ ਬਾਹਰ ਕੱਢਕੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ ਗਿਆ। ਜਿੱਥੇ ਉਸਦਾ ਪੋਸਟਮਾਰਟਮ ਕਰਵਾਕੇ ਮ੍ਰਿਤਕ ਦੇ ਭਰਾ ਪ੍ਰੇਮ ਸਿੰਘ ਦੇ ਬਿਆਨਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਜਿਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਵਾਰਡ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਆਰਥਿਕ ਮਦਦ ਦਿੱਤੀ ਜਾਵੇ।
ਕੈਪਸ਼ਨ: ਮ੍ਰਿਤਕ ਜਗਦੇਵ ਸਿੰਘ ਦੀ ਫਾਇਲ ਫੋਟੋ।
ਪੈਰ ਤਿਲਕ ਕੇ ਘੱਗਰ ਚ ਡਿੱਗੇ ਵਿਅਕਤੀ ਦੀ ਲਾਸ਼ ਮਿਲੀ
Leave a comment