09 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਕੁਝ ਹੀ ਦਿਨਾਂ ਬਾਅਦ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਸਰਪੰਚੀ ਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਇਸ ਸਮੇਂ ਸਿਖਰਾਂ ਤੇ ਹੈ। ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿਖੇ ਸਰਪੰਚੀ ਦੀ ਉਮੀਦਵਾਰ ਸਿਮਰਜੀਤ ਕੌਰ ਸਰਾਂ ਪਤਨੀ ਸੁਖਜਿੰਦਰ ਸਿੰਘ ਸਰਾਂ ਨੂੰ ਪਿੰਡ ਵਾਸੀਆਂ ਵੱਲੋਂ ਸਿਰਫ 20 ਮਿੰਟਾਂ ਦੇ ਵਕਫੇ ਵਿੱਚ ਹੀ ਦੋ ਜਗ੍ਹਾ ਤੇ ਲੱਡੂਆਂ ਅਤੇ ਕੇਲਿਆਂ ਨਾਲ ਤੋਲਿਆ ਗਿਆ। ਇੱਥੇ ਵਰਨਣ ਯੋਗ ਹੈ ਕਿ ਸਿਮਰਜੀਤ ਕੌਰ ਸਰਾਂ ਨੂੰ ਢਿੱਲੋ ਪੱਤੀ ਦੀ ਧਰਮਸ਼ਾਲਾ ਵਿੱਚ ਲੱਡੂਆਂ ਨਾਲ ਤੋਲਿਆ ਜਾਣਾ ਸੀ ਪਰੰਤੂ ਇਕੱਠ ਜਿਆਦਾ ਹੋਣ ਕਾਰਨ ਧਰਮਸ਼ਾਲਾ ਤੋਂ ਬਾਹਰ ਚੌਕ ਵਿੱਚ ਤੋਲਿਆ ਗਿਆ । ਸਰਪੰਚੀ ਉਮੀਦਵਾਰ ਸਿਮਰਜੀਤ ਕੌਰ ਸਰਾਂ ਅਤੇ ਉਸਦੇ ਪਤੀ ਸੁਖਜਿੰਦਰ ਸਿੰਘ ਸਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਭੈਣੀ ਬਾਘਾ ਦਾ ਸਰਬਪੱਖੀ ਵਿਕਾਸ ਸਾਡਾ ਮੁੱਖ ਮੁੱਦਾ ਹੋਵੇਗਾ। ਲੱਡੂਆਂ ਅਤੇ ਕੇਲਿਆਂ ਨਾਲ ਤੋਲੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਪੰਚੀ ਉਮੀਦਵਾਰ ਸਿਮਰਜੀਤ ਕੌਰ ਸਰਾਂ ਲਈ ਘਰ ਘਰ ਜਾ ਕੇ ਵੋਟਾਂ ਲਈ ਬੇਨਤੀ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸਾਬਕਾ ਸਰਪੰਚ, ਸਮੂਹ ਪਰਿਵਾਰ ਕਰਤਾਰ ਸਿੰਘ ਸਾਬਕਾ ਸਰਪੰਚ, ਭਗਵੰਤ ਸਿੰਘ, ਅੰਤਰ ਸਿੰਘ ਸਾਬਕਾ ਪੰਚਾਇਤ ਮੈਂਬਰ, ਨਾਜਰ ਸਿੰਘ ਸਾਬਕਾ ਪੰਚ, ਸਿਕੰਦਰ ਸਿੰਘ ਸਾਬਕਾ ਪੰਚ, ਬਾਬੂ ਰਾਮ ਸਾਬਕਾ ਪੰਚ, ਜਗਰੂਪ ਸਿੰਘ ਸਾਬਕਾ ਪੰਚ, ਮਿੱਠੂ ਸਿੰਘ ਸਾਬਕਾ ਪੰਚ, ਹਰਜੋਧ ਸਿੰਘ ਸਾਬਕਾ ਪੰਚ, ਹਰਦੀਪ ਸਿੰਘ ਸਾਬਕਾ ਪੰਚ ਤੋਂ ਇਲਾਵਾ ਇਸ ਇਕੱਠ ਵਿੱਚ ਸੈਂਕੜੇ ਮਰਦ ਅਤੇ ਔਰਤਾਂ ਸ਼ਾਮਿਲ ਸਨ।