10 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਬੀਤੇ ਦਿਨ ਪਹਿਲਾਂ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸਨ ਭਾਵੇਂ ਕਿ ਸਰਕਾਰ ਵੱਲੋਂ ਤਾਂ ਹਲੇ ਪੀੜਿਤ ਕਿਸਾਨਾਂ ਲਈ ਮੁਆਵਜੇ ਦਾ ਐਲਾਨ ਕਰਨਾ ਬਾਕੀ ਹੈ ਲੇਕਿਨ ਅੱਜ ਸੰਗਤ ਮੰਡੀ ਬਠਿੰਡਾ ਬਾਦਲ ਰੋਡ ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਕਿਸਾਨ ਹਰਮਨਦੀਪ ਸਿੰਘ ਨੇ ਕਿਸਾਨ ਦਾ ਦਰਦ ਸਮਝਦੇ ਹੋਏ ਆਪਣੀ ਠੇਕੇ ਤੇ ਦਿੱਤੀ ਗਈ 9ਕਿੱਲੇ ਜਮੀਨ ਨੂੰ 15 ਹਜ਼ਾਰ ਰੁਪਏ ਘੱਟ ਕਰਕੇ ਪਹਿਲਾਂ ਵਾਲੇ ਕਿਸਾਨ ਨੂੰ ਹੀ ਜਮੀਨ ਦੇ ਦਿੱਤੀ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਿਸਾਨ ਹਰਮਨਦੀਪ ਸਿੰਘ ਦਾ ਕਿਸਾਨਾਂ ਦਾ ਦਰਦ ਸਮਝਣ ਤੇ ਉਸ ਨੂੰ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡਵਾਸੀ ਹਰਗੋਬਿੰਦ ਸਿੰਘ ਨੇ ਦੱਸਿਆ ਹੈ ਕਿ ਹਰਮਨਦੀਪ ਸਿੰਘ ਦੀ ਜਿਸ ਕਿਸਾਨ ਨੇ ਜਮੀਨ ਠੇਕੇ ਤੇ ਲਈ ਸੀ ਉਹ ਬੀਤੇ ਦਿਨ ਪਹਿਲਾਂ ਗੜ੍ਹੇਮਾਰੀ ਕਾਰਨ ਤਬਾਹ ਹੋ ਗਈ ਜਿਸ ਕਾਰਨ ਅਗਲੇ ਸਾਲ ਲਈ ਹਰਮਨਦੀਪ ਸਿੰਘ ਵੱਲੋਂ ਉਸੇ ਹੀ ਕਿਸਾਨ ਨੂੰ 15 ਹਜ਼ਾਰ ਰੁਪਏ ਘਟਾ ਕੇ ਇਹ ਜਮੀਨ ਠੇਕੇ ਤੇ ਦੇ ਦਿੱਤੀ। ਇਸ ਮੌਕੇ ਕਿਸਾਨਾਂ ਦਾ ਦਰਦ ਸਮਝਣ ਵਾਲਾ ਇਹ ਕਿਸਾਨ ਹੋਰ ਨਾ ਕਿਸਾਨਾਂ ਲਈ ਮਿਸਾਲ ਬਣ ਗਿਆ ਇਕੱਠੇ ਹੋਏ ਪਿੰਡ ਵਾਸੀਆਂ ਨੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੂੰ ਅਪੀਲਾਂ ਕੀਤੀਆਂ ਕੀ ਉਹ ਇੱਕ ਦੂਜੇ ਕਿਸਾਨ ਦੇ ਦੁੱਖ ਦਰਦ ਨਾ ਸਮਝ ਕੇ ਇੱਕ ਦੂਜੇ ਕਿਸਾਨਾਂ ਦੇ ਕੰਮ ਹੋਣ ਇਸ ਮੌਕੇ ਨੈਬ ਸਿੰਘ, ਹਰਪਾਲ ਸਿੰਘ, ਹਰਗੋਬਿੰਦ ਸਿੰਘ, ਗੁਰਮੇਲ ਸਿੰਘ ਦਿਲਬਾਗ ਸਿੰਘ, ਗੁਰਸੇਵਕ ਸਿੰਘ, ਇੰਦਾ ਸਿੰਘ ਸੁੱਖਾ ਸਿੰਘ ,ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਕਿਸਾਨ ਆਗੂ ਹਾਜ਼ਰ ਸਨ।