2 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਅਤੇ ਨੰਦਗੜ੍ਹ ਵਿੱਚ ਅੱਜ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ ਜਿਸ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਦਿਖਾਈ ਦੇ ਰਹੇ ਹਨ। ਅੱਜ ਇਸ ਹੋਈ ਗੜ੍ਹੇਮਾਰੀ ਕਾਰਨ ਕਿਸਾਨ ਜਗਤਾਰ ਸਿੰਘ ਲਖਵਿੰਦਰ ਸਿੰਘ ਨਿੱਕਾ ਸਿੰਘ ਦਲਿਓ ਅਤੇ ਬਿੱਕਰ ਸਿੰਘ ਸਿੱਧੂ ਦੱਸਿਆ ਹੈ ਕਿ ਉਹਨਾਂ ਦੀਆਂ ਪੱਕਣ ਤੇ ਆ ਰਹੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਹੈ ਕਿਸਾਨਾਂ ਨੇ ਕਿਹਾ ਹੈ ਕਿ ਜਿਸ ਕਾਰਨ ਝਾੜ ਵੀ ਘੱਟ ਨਿਕਲਣ ਦੀ ਉਮੀਦ ਜਾਪ ਰਹੀ ਹੈ ਇਹਨਾਂ ਕਿਸਾਨਾਂ ਨੇ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਰਮਾਤਮਾ ਮੌਸਮ ਸਾਫ ਰੱਖੇ ਤਾਂ ਜੋ ਕਿ ਉਹ ਆਪਣੀ ਫਸਲ ਨੂੰ ਸਮੇਂ ਸਿਰ ਉਸ ਦੀ ਕਟਾਈ ਕਰਕੇ ਆਪਣੇ ਘਰ ਲੈ ਆਉਣ